Friday, June 21, 2024

ਮਾਤਾ ਸ਼੍ਰੀਮਤੀ ਰਾਜ ਮੂਰਤੀ ਕਾਂਸਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 8 ਨਵੰਬਰ (ਜਗਸੀਰ ਲੌਂਗੋਵਾਲ) – ਰੋਟਰੀ ਡਿਸਟ੍ਰਿਕਟ-3090 ਦੇ ਗਵਰਨਰ ਅਤੇ ਸਮਾਜ ਸੇਵੀ ਘਨਸ਼ਿਆਮ ਕਾਂਸਲ ਦੇ ਮਾਤਾ ਸ਼੍ਰੀਮਤੀ ਰਾਜ ਮੂਰਤੀ ਕਾਂਸਲ ਦਾ 72 ਸਾਲ ਦੀ ਉਮਰ ਵਿੱਚ ਡੇਂਗੂ ਕਾਰਨ ਦੇਹਾਂਤ ਹੋ ਗਿਆ।ਧਾਰਮਿਕ ਤੇ ਸਮਾਜਿਕ ਸ਼ਖਸੀਅਤ ਮਾਤਾ ਰਾਜ ਮੂਰਤੀ ਕਾਂਸਲ ਦੇ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਬਾਂਸਲ`ਜ਼ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਨੇ ਮਾਤਾ ਰਾਜ ਮੂਰਤੀ ਕਾਂਸਲ ਦੇ ਅਕਾਲ ਚਲਾਣੇ ਕਾਂਸਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।ਸੰਜੀਵ ਬਾਂਸਲ ਨੇ ਕਿਹਾ ਕਿ ਰੋਟਰੀ ਡਿਸਟ੍ਰਿਕਟ-3090 ਦੇ ਗਵਰਨਰ ਅਤੇ ਸਮਾਜ ਸੇਵੀ ਘਨਸ਼ਿਆਮ ਕਾਂਸਲ ਨੂੰ ਸਮਾਜ ਸੇਵਾ ਦੀ ਗੁੜਤੀ ਆਪਣੀ ਮਾਤਾ ਸ਼੍ਰੀਮਤੀ ਰਾਜ ਮੂਰਤੀ ਕਾਂਸਲ ਤੋਂ ਹੀ ਮਿਲੀ ਹੈ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …