ਸੰਗਰੂਰ, 8 ਨਵੰਬਰ (ਜਗਸੀਰ ਲੌਂਗੋਵਾਲ) – ਸਲਾਈਟ ਲੌਂਗੋਵਾਲ ਨਾਲ ਸਬੰਧਿਤ ਅਧਿਆਪਕ ਜੋੜੀ ਪ੍ਰੋ. ਅਜਾਤ ਸਤਰੂ ਅਰੋੜਾ ਅਤੇ ਮੈਡਮ ਡਿੰਪਲ ਅਰੋੜਾ ਦੇ ਸਪੁੱਤਰ ਪੱਲਵ ਅਰੋੜਾ ਦੇ ਜੱਜ ਬਣਨ ਦੀ ਖੁਸ਼ੀ ਵਿੱਚ ਪਿੰਡ ਦੁੱਗਾਂ ਵਿਖੇ ਬਾਬਾ ਮੇਹਰ ਦਾਸ ਜੀ ਦੇ ਅਸਥਾਨ ‘ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ।ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ, ਉਘੇ ਸਮਾਜ ਸੇਵੀ ਭਰਤ ਹਰੀ ਸ਼ਰਮਾ, ਅਮਰਪ੍ਰੀਤ ਕੌਂਸਿਲ, ਧੰਨਾ ਸਿੰਘ, ਅਜੈਬ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਬਹਾਲ ਸਿੰਘ, ਰੁਲਦੂ ਸਿੰਘ, ਹਰਪਾਲ ਸਿੰਘ, ਸੰਤ ਰਾਮ ਲੌਂਗੋਵਾਲ, ਨਿਰਮਲ ਸਿੰਘ ਭੰਮਾਬੱਦੀ, ਮਨਦੀਪ ਸਿੰਘ ਤੇ ਡਾਕਟਰ ਪ੍ਰੀਤਬਿੰਦਰ ਸਿੰਘ ਸਮੇਤ ਕਈ ਹੋਰ ਸ਼ਖਸ਼ੀਅਤਾਂ ਮੌਜ਼ੂਦ ਸਨ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਦੁਗਾਂ ਚੇਅਰਮੈਨ ਗੁਰਸੇਵਕ ਸਿੰਘ ਅਤੇ ਮਿੱਠੂ ਸਿੰਘ ਤੇ ਹੋਰਾਂ ਨੇ ਕਿਹਾ ਕਿ ਪੱਲਵ ਅਰੋੜਾ ਨੇ ਪੀ.ਸੀ.ਐਸ ਜੁਡੀਸ਼ੀਅਲ ਦੀ ਪ੍ਰੀਖਿਆ ਚੋਂ ਅੱਠਵਾਂ ਰੈਂਕ ਲੈ ਕੇ ਜੱਜ ਬਣ ਕੇ ਜਿਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਉਥੇ ਆਪਣੀ ਸੰਸਥਾ ਅਤੇ ਇਲਾਕੇ ਦਾ ਨਾਮ ਵੀ ਚਮਕਾਇਆ ਹੈ। ਸਲਾਈਟ ਲੌਂਗਵਾਲ ਵਿਖੇ ਤਾਇਨਾਤ ਪ੍ਰੋ. ਅਜਾਤ ਸਤਰੂ ਅਰੋੜਾ ਅਤੇ ਮੈਡਮ ਡਿੰਪਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਪੱਲਵ ਅਰੋੜਾ ਨੇ ਇਹ ਉਪਲਬਧੀ ਗੰਭੀਰ ਮੈਡੀਕਲ ਸਮੱਸਿਆ ਹੋਣ ਦੇ ਬਾਵਜ਼ੂਦ ਪ੍ਰਾਪਤ ਕਰ ਕੇ ਅਸੰਭਵ ਨੂੰ ਸੰਭਵ ਕਰਕੇ ਵਿਖਾਇਆ ਹੈ।ਪ੍ਰੀਖਿਆ ਤੋਂ ਐਨ ਪਹਿਲਾਂ ਪੱਲਵ ਦੀਆਂ ਤਿੰਨ ਬੇਹੱਦ ਜਟਿਲ ਸਰਜਰੀਆਂ ਹੋਈਆਂ ਸਨ, ਪ੍ਰੰਤੂ ਪੱਲਵ ਨੇ ਹੌਂਸਲਾ ਨਹੀਂ ਹਾਰਿਆ ਅਤੇ ਪੀ.ਸੀ.ਐਸ ਦੀ ਪ੍ਰੀਖਿਆ ਸਨਮਾਨਜਨਕ ਰੈਂਕ ਨਾਲ ਪਾਸ ਕੀਤੀ।ਇਸ ਸਮੇਂ ਇਲਾਕੇ ਦੀਆਂ ਮੋਹਤਬਰ ਸ਼ਖਸ਼ੀਅਤਾਂ ਵੀ ਮੌਜ਼ੂਦ ਸਨ।