Sunday, March 16, 2025
Breaking News

ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਿੱਖ ਮਾਈਨਿਉਰਟੀ ਵਜੀਫੇ ਵੰਡੇ

PPN210316
ਅੰਮ੍ਰਿਤਸਰ, ੨੧ ਮਾਰਚ ( ਪ੍ਰੀਤਮ ਸਿੰਘ )- ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ-੨ ਦੇ ੭੯ ਬੱਚਿਆਂ ਨੂੰ ਸਿੱਖ ਮਾਈਨਿਉਰਟੀ ਸਕੀਮ ਅਧੀਨ ੫੭੦੦ ਰੁਪਏ ਪ੍ਰਤੀ ਬੱਚਾ ਵਜੀਫੇ ਦੇ ਚੈਕ ਰਜਿੰਦਰ ਸਿੰਘ, ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ ਗਰਚਾ ਅਤੇ ਹੋਰ ਟਰੱਸਟੀ ਮੈਂਬਰਾਂ ਨੇ ਬੱਚਿਆਂ ਨੂੰ ਤਕਸੀਮ ਕੀਤੇ।ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਵੀਨ ਕੌਰ ਨੇ ਦੱਸਿਆ ਕਿ ਇਹ ਵਜੀਫੇ ਸਰਕਾਰ ਵੱਲੋਂ ਚੱਲ ਰਹੀ ਸਕੀਮ ਅਧੀਨ ਡਿਸਟਰਿੱਕ ਐਜੂਕੇਸ਼ਨ ਆਫਸਰ ਰਾਹੀਂ ਬੀਬੀ ਕੌਲਾਂ ਜੀ ਪਬਲਿਕ ਸਕੂਲ ਨੂੰ ਮਿਲੇ ਹਨ।ਇਸ ਮੌਕੇ ਚੈਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਮੈਡਮ ਅਤੇ ਸਟਾਫ ਨੂੰ ਵਧਾਈ ਦਿੱਤੀ ਜੋ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਸਮਾਜਿਕ, ਵਿਦਿਅਕ ਅਤੇ ਅਧਿਆਤਮਕ ਸਿੱਖਿਆ ਦੇ ਰਹੇ ਹਨ।
ਕੈਪਸ਼ਨ- ਚੈਕ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਨਾਲ ਪਿੰ੍ਰਸੀਪਲ ਮੈਡਮ ਪ੍ਰਵੀਨ ਕੌਰ, ਟਹਿਲਇੰਦਰ ਸਿੰਘ ਅਤੇ ਰਜਿੰਦਰ ਸਿੰਘ ਤੇ ਹੋਰ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply