Friday, June 21, 2024

ਐਮ.ਐਲ.ਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

ਸੰਗਰੂਰ, 8 ਨਵੰਬਰ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਸੀ) ਦੇ ਜੂਨੀਅਰ (ਪਹਿਲੀ ਤੋਂ ਚੌਥੀ) ਅਤੇ ਸੀਨੀਅਰ ਗਰੁੱਪ (ਪੰਜਵੀਂ ਤੋਂ ਗਿਆਰਵੀ ਜਮਾਤ) ਦੇ 500 ਦੇ ਕਰੀਬ ਬੱਚਿਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ।ਸਕੂਲ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਬੱਚਿਆਂ ਦੀਆਂ ਟੂੱਰ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੰਜਵੀਂ ਤੋਂ ਗਿਆਰਵੀ ਜਮਾਤ ਦੇ ਬੱਚਿਆਂ ਨੂੰ ਚੰਡੀਗੜ੍ਹ ਦੇ ਰਾਕ ਗਾਰਡਨ, ਸੁਖਨਾ ਝੀਲ, ਪਿੰਜੌਰ ਗਾਰਡਨ ਆਦਿ ਥਾਵਾਂ ਦਾ ਵਿੱਦਿਅਕ ਟੂਰ ‘ਤੇ ਲਿਜਾਇਆ ਗਿਆ।ਸਭ ਤੋਂ ਪਹਿਲਾਂ ਬੱਚਿਆਂ ਨੂੰ ਚੰਡੀਗੜ੍ਹ ਦਾ ਰਾਕ ਗਾਰਡਨ ਵਿਖਾਇਆ ਗਿਆ।ਜਿਥੇ ਸਕੂਲ ਸਟਾਫ ਨੇ ਬੱਚਿਆਂ ਨੂੰ ਬੇਅਰਥ ਅਤੇ ਬੇਲੋੜੀਆਂ ਵਸਤੂਆਂ ਨੂੰ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ।ਇਥੇ ਹੀ ਬੱਚਿਆਂ ਨੂੰ ਕੱਪੜੇ ਤੋਂ ਬਣੀਆਂ ਕਲਾਕ੍ਰਿਤੀਆਂ ਵੀ ਦਿਖਾਈਆਂ ਗਈਆਂ।ਸਕੂਲ ਅਧਿਆਪਕਾਂ ਨੇ ਬੱਚਿਆ ਨੂੰ ਕਲਾ ਬਾਰੇ ਅਤੇ ਸੰਸਕ੍ਰਿਤੀ ਬਾਰੇ ਵੀ ਜਾਣੂ ਕਰਵਾਇਆਇਸ ਤੋਂ ਬਾਅਦ ਬੱਚਿਆਂਾ ਨੂੰ ਸੁਖਨਾ ਝੀਲ ਅਤੇ ਫੇਰ ਪਿੰਜੌਰ ਗਾਰਡਨ ਦਿਖਾਇਆ ਗਿਆ।ਇਸ ਸਮੁੱਚੇ ਵਿੱਦਿਅਕ-ਟੂਰ ਦੇ ਦੌਰਾਨ ਬੱਚਿਆਂ ਨੂੰ ਸਕੂਲ ਅਧਿਆਪਕਾਂ ਵਲੋਂ ਪਾਣੀ, ਵਾਤਾਵਰਨ ਅਤੇ ਕੁਦਰਤ ਦੀ ਸੰਭਾਲ, ਰੱਖਾਂ, ਪੰਛੀਆਂ ਅਤੇ ਜੀਵ-ਜੰਤੂਆਂ ਅਤੇ ਸਾਫ਼-ਸਫ਼ਾਈ ਦੀ ਮਹੱਤਤਾ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਦਾ ਢਿਲੋ ਫੰਨ ਵਰਲਡ ਪਟਿਆਲਾ ਦਾ ਇੱਕ ਰੋਜ਼ਾ ਟੂਰ ਲਗਵਾਇਆ।ਬੱਚਿਆਂ ਨੇ ਵਾਟਰ ਰਾਈਡਾਂ, ਜਿਵੇਂ ਕਿ ਵੇਵ ਪੂਲ, ਐਨਾਕਾਂਡਾ ਹੋਲ, ਟਿਊਨ ਸਲਾਈਡ, ਡੋਮ ਸਲਾਈਡ, ਮਸ਼ਰੂਮ ਫਾਊਂਟੇਨ, ਮਿਨੀ ਡਿਸਕ ਡਾਂਸ ਫਲੋਰ, ਹੌਰਰ ਹਾਊਸ, ਡ੍ਰੈਗਨ ਟ੍ਰੇਨ, ਬੰਪਰ ਕਾਰ, ਰਿਵਾਲਵਿੰਗ ਟਾਵਰ, ਜ਼ਰਕੀ ਬਰੇਕ ਡਾਂਸ ਆਦਿ ਦਾ ਆਨੰਦ ਮਾਣਿਆ।ਬੱਚਿਆ ਦੇ ਖੁਸ਼ ਚਿਹਰਿਆਂ ਨੇ ਟੂਰ ਦੀ ਸਫ਼ਲਤਾ ਦਾ ਪ੍ਰਗਟਾਵਾ ਕੀਤਾ।ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …