Monday, December 23, 2024

ਨਗਰ ਨਿਗਮ ਨੇ ਦਿਵਾਲੀ ਮੇਲੇ ਦੌਰਾਨ ਪ੍ਰੋਜੈਕਟ ਅਧੀਨ ਇਲੈਕਟ੍ਰਿਕ ਆਟੋ ਦੀ ਕਾਮਯਾਬੀ ਦਾ ਮਨਾਇਆ ਜਸ਼ਨ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ)- ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ‘ਰਾਹੀ ਪ੍ਰੋਜੈਕਟ’ ਅਧੀਨ ਚਲ ਰਹੇ ਇਲੈਕਟ੍ਰਿਕ ਆਟੋ ਦੀ ਕਾਮਯਾਬੀ ਦਾ ਜਸ਼ਨ ਧੁਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਮੁਖੀ, ਉਪ ਮੁਖੀ ਅਤੇ ਭਾਰੀ ਗਿਣਤੀ ‘ਚ ਕਰਮਚਾਰੀ ਸ਼ਾਮਿਲ ਹੋਏ।ਇਹ ਰੰਗਾਰੰਗ ਪ੍ਰੋਗਰਾਮ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਅਤੇ ਕਮਿਸ਼ਨਰ ਰਾਹੁਲ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਨਿਗਰਾਨੀ ਹੇਠ ਛੇਹਰਟਾ ਵਿਖੇ ਕਰਵਾਇਆ ਗਿਆ, ਜਦਕਿ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਕਿਹਾ ਕਿ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ-ਸੁਥਰਾ ਬਣਾ ਕੇ ਰੱਖਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਅਤੇ ਸਾਰਿਆਂ ਨੂੰ ਸਵਾਰੀ ਲਈ ਸਿਰਫ ‘ਰਾਹੀ ਪ੍ਰੋਜੈਕਟ’ ਦੇ ਈ-ਆਟੋ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ।
ਕਮਿਸ਼ਨਰ ਰਾਹੁਲ ਨੇ ਕਿਹਾ ਕਿ ਦਿਵਾਲੀ ਮੇਲੇ ਦਾ ਆਯੋਜਨ 500 ਇਲੈਕਟ੍ਰਿਕ ਆਟੋ ਰਜਿਸਟ੍ਰੇਸ਼ਨ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਹੈ।ਆਸ ਕੀਤੀ ਜਾਂਦੀ ਹੈ ਕਿ ਹਰ ਮਹੀਨੇ ਤਕਰੀਬਨ 200 ਈ-ਆਟੋ ਸੜਕਾਂ ‘ਤੇ ਆ ਜਾਣਗੇ।ਉਨਾਂ ਕਿਹਾ ਕਿ ਰਾਹੀ ਪ੍ਰੋਜੈਕਰਟ ਅਧੀਨ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ-ਸੁਥਰਾ ਰੱਖਣ ਲਈ ਪੁਰਾਣੇ ਡੀਜਲ ਆਟੋ ਨੂੰ ਬਦਲ ਕੇ ਈ-ਆਟੋ ਚਲਾਏ ਜਾ ਰਹੇ ਹਨ, ਜਿਸ ਅਧੀਨ 1.40 ਲੱਖ ਰੁ. ਦੀ ਨਗਦ ਸਬਸਿਡੀ ਦੇ ਨਾਲ ਲੋਕ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਹਨ।ਇਸ ਪ੍ਰਜੈਕਟ ਤਹਿਤ ਡੀਜਲ ਆਟੋ ਰੋਜਾਨਾਂ ਵੱਡੀ ਗਿਣਤੀ ‘ਚ ਈ-ਆਟੋ ਕੰਪਨੀਆਂ ਦੇ ਦਫਤਰਾਂ ਵਿੱਚ ਜਾ ਕੇ ਬੁਕਿੰਗਾਂ ਕਰਵਾ ਰਹੇ ਹਨ।
ਇਸ ਮੌਕੇ ਤੇ ਮੁੱਖ ਮਹਿਮਾਨ ਵਲੋਂ ਈ-ਆਟੋ ਕੰਪਨੀਆਂ ਬਜਾਜ, ਅਤੁਲ, ਮਹਿੰਦਰਾ ਅਤੇ ਪਿਆਜੋ ਕੰਪਨੀਆਂ ਦੇ ਈ-ਆਟੋ ਦੀਆਂ ਚਾਬੀਆਂ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …