ਸੰਗਰੂਰ, 9 ਨਵੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿੱਚ ਨਰਸਰੀ ਅਤੇ ਕਿੰਡਰ ਗਾਰਡਨ ਕਲਾਸ ਦੇ ਲਗਭਗ 180 ਦੇ ਕਰੀਬ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵੀ ਸ਼ਿਰਕਤ ਕੀਤੀ।ਸਮਾਗਮ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੌਰਾਨ ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ ਦੇ ਮੈਡਮ ਮਾਇਆ ਅਤੇ ਵਰਿੰਦਰ ਕੁਮਾਰ ਨੇ ਬਤੌਰ ਜੱਜ ਵਜੋਂ ਸੇਵਾ ਨਿਭਾਈ।ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਅਤੇ ਵਾਈਸ ਪ੍ਰਿੰਸੀਪਲ ਮੈਡਮ ਸੀਮਾ ਠਾਕੁਰ ਨੇ ਇਨਾਮ ਤਕਸੀਮ ਕੀਤੇ।ਪਹਿਲੀਆਂ ਪੁਜੀਸ਼ਨਾਂ ਇਮਾਨਬੀਰ ਕੌਰ (ਐਨ.ਬਾਈ.ਬੀ), ਸਾਈਰਾ (ਐਨ.ਬਾਈ.ਸੀ) ਅਤੇ ਅੰਕਤਵੀਰ ਸਿੰਘ (ਐਨ.ਬਾਈ.ਬੀ) ਦੂਜੀ ਪੁਜੀਸ਼ਨ ਗੁਰਜਸ ਕੌਰ ਨਰਸਰੀ ਬੀ, ਸਾਹਿਬਜੋਤ ਸਿੰਘ ਨਰਸਰੀ-ਸੀ, ਸਮਰਦੀਪ ਸਿੰਘ ਨਰਸਰੀ ਡੀ, ਤੀਜ਼ੀ ਪੁਜੀਸ਼ਨ ਮਹਿਕ ਕੌਰ ਨਰਸਰੀ-ਸੀ, ਪ੍ਰਵਾਜ ਸਿੰਘ ਨਰਸਰੀ-ਸੀ, ਰਿਆਇੰਸ ਸ਼ਰਮਾ ਨਰਸਰੀ ਏ।ਇਸੇ ਤਰ੍ਹਾਂ ਹੀ ਅਮਾਨਤ ਕੌਰ ਕੇ.ਜੀ.ਡੀ, ਪ੍ਰਭਜੋਤ ਕੌਰ ਕੇ.ਜੀ.ਬੀ, ਨਵੀਸ ਕੇ.ਜੀ.ਸੀ ਪਹਿਲੀ ਪੁਜੀਸ਼ਨ, ਦੂਜੀ ਪੁਜੀਸ਼ਨ ਹਰਵਿੰਦਰ ਸਿੰਘ ਕੇ.ਜੀ.ਈ, ਗੁਰਸਾਹਿਬ ਕੇ.ਜੀ.ਬੀ, ਮਨਵੀਰ ਕੌਰ ਕੇ.ਜੀ.ਏ, ਤੀਜ਼ੀ ਪੁਜੀਸ਼ਨ ਵੰਸ ਅਹੂਜਾ ਕੇ.ਜੀ.ਡੀ, ਗੁਰਜਾਪ ਸਿੰਘ ਕੇ.ਜੀ.ਈ, ਹੁਸਨਪ੍ਰੀਤ ਕੌਰ ਕੇ.ਜੀ.ਪੀ ਨੇ ਪ੍ਰਾਪਤ ਕੀਤੀ।
ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਅਤੇ ਵਾਈਸ ਪ੍ਰਿੰਸੀਪਲ ਮੈਡਮ ਸੀਮਾ ਠਾਕਰ ਨੇ ਬੱਚਿਆਂ, ਮਾਪਿਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …