Thursday, May 8, 2025
Breaking News

ਦਿੱਲੀ ਕਮੇਟੀ ਨੇ ਲਗਾਇਆ ਫ੍ਰੀ ਕੈਂਸਰ ਜਾਂਚ ਕੈਂਪ

PPN2412201409
ਨਵੀਂ ਦਿੱਲੀ, 24 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬੰਗਲਾ ਸਾਹਿਬ ਹਸਪਤਾਲ ਵਿਖੇ ਰੋਕੋ ਕੈਂਸਰ ਚੇਰੀਟੇਬਲ ਟ੍ਰਸਟ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਦਾ ਫ੍ਰੀ ਕੈਂਪ ਮੋਬਾਈਲ ਵੈਨ ਵਿੱਚ ਲਗਾਇਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕ ਸਾਲ ਤੱਕ ਹਰ ਮਹੀਨੇ ਦੀ 24 ਤਰੀਕ ਨੂੰ ਇਹ ਫ੍ਰੀ ਕੈਂਪ ਵੈਨ ਰਾਹੀਂ ਲਗਾਉਣ ਦੀ ਵੀ ਘੋਸ਼ਣਾ ਕੀਤੀ। ਦਿੱਲੀ ਕਮੇਟੀ ਵੱਲੋਂ ਸੰਗਤਾਂ ਨੂੰ ਬੇਹਤਰ ਸਿੱਖਿਆ ਅਤੇ ਸੇਹਤ ਸੁਵਿਧਾਵਾਂ ਦੇਣ ਦੇ ਕੀਤੇ ਗਏ ਵਾਇਦਿਆਂ ਦੀ ਕੜੀ ਵਿੱਚ ਕਮੇਟੀ ਵੱਲੋ ਸੇਹਤ ਦੇ ਖੇਤਰ ਵਿੱਚ ਉਲੀਕੇ ਜਾ ਰਹੇ ਕਾਰਜਾਂ ਦਾ ਵੀ ਜੀ.ਕੇ. ਨੇ ਇਸ ਮੌਕੇ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਨੂੰ ਹਸਪਤਾਲ ਬਨਾਉਣ ਲਈ ਕਾਰਜ ਆਰੰਭ ਕਰ ਦਿੱਤੇ ਹਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੀ ਬੇਹਤਰ ਮਸ਼ੀਨਾ ਦੇ ਨਾਲ ਬਾਲਾ ਪ੍ਰੀਤਮ ਡਾਇਗਨੋਸਟਿਕ ਸੈਂਟਰ ਸ਼ੁਰੂ ਕਰਨ ਦੀ ਪ੍ਰਕ੍ਰਿਆ ਵੀ ਚਲ ਰਹੀ ਹੈ। ਜਿਸ ਵਿਚ ਅਸੀ ਰੋਕੋ ਕੈਂਸਰ ਦੇ ਸਹਿਯੋਗ ਨਾਲ ਕੈਂਸਰ ਵਿਭਾਗ ਵੀ ਬਨਾਉਣ ਜਾ ਰਹੇ ਹਾਂ।
ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਗੁਰਲਾਡ ਸਿੰਘ ਨੇ ਅੱਜ ਦੇ ਫ੍ਰੀ ਕੈਂਸਰ ਜਾਂਚ ਕੈਂਪ ਵਿੱਚ ਲਗਭਗ 200 ਲੋਕਾਂ ਵੱਲੋਂ ਜਾਂਚ ਕਰਵਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਖੇ ਆ ਰਹੀਆਂ ਬੇਹਤਰ ਸੇਹਤ ਸੁਵਿਧਾਵਾਂ ਕਰਕੇ ਨਾਨਕ ਨਾਮ ਲੇਵਾ ਸੰਗਤ ਇਥੋ ਗੁਰੂ ਦੀਆਂ ਆਸੀਸਾਂ ਦੇ ਨਾਲ ਹੀ ਰੋਗਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਵੀ ਆਉਣਗੀਆਂ।ਕਮੇਟੀ ਦੀਆਂ ਦਿੱਲੀ ਵਿੱਚ ਚਲਦੀਆਂ ਡਿਸਪੈਂਸਰੀਆਂ ਤੋਂ ਵੀ ਗੁਰਲਾਡ ਸਿੰਘ ਨੇ ਜਾਂਚ ਲਈ ਫ੍ਰੀ ਜਾਂਚ ਸੈਂਪਲ ਡਾਇਗਨੋਸਟਿਕ ਸੈਂਟਰ ਵਿਖੇ ਲਿਆਉਣ ਲਈ ਸੁਵਿਧਾਵਾਂ ਦਾ ਖਰੜਾ ਵੀ ਛੇਤੀ ਪੇਸ਼ ਕਰਨ ਦੀ ਗੱਲ ਕਹੀ। ਇਸ ਮੌਕੇ ਰੋਕੋ ਕੈਂਸਰ ਦੇ ਏ.ਪੀ.ਅੇਸ. ਚਾਵਲਾ ਅਤੇ ਮੁਕੇਸ਼ ਆਨੰਦ ਵੀ ਮੌਜੁੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply