Tuesday, July 23, 2024

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਖੇਡਾਂ ’ਚ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਖੇਡ ਮੁਕਾਬਲਿਆਂ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਨਾਮ ਹਾਸਲ ਕੀਤੇ ਹਨ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੂਨੀਅਰ ਵਰਗ ’ਚ ਵਿਦਿਆਰਥੀਆਂ ਨੇ ਜ਼ਿਲਾ ਅਤੇ ਰਾਜ ਪੱਧਰੀ ਖੇਡਾਂ ’ਚ ਭਾਗ ਲਿਆ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਉਨ੍ਹਾਂ ਕਿਹਾ ਕਿ ਸਚਲੀਨ ਕੌਰ, ਰਾਣਾ ਰਣਵੀਰ ਸਿੰਘ, ਸਮਰਦੀਪ ਕੌਰ, ਸਚਲੀਨ ਕੌਰ ਨੇ ਕਿੱਕ ਬਾਕਸਿੰਗ ਮੁਕਾਬਲੇ ’ਚ ਸੋਨ ਤਗਮਾ ਆਪਣੇ ਨਾਂ ਕੀਤਾ, ਜਦਕਿ ਕਰਨਦੀਪ ਕੌਰ ਨੇ ਕਿੱਕ ਬਾਕਸਿੰਗ ਮੁਕਾਬਲੇ ’ਚ ਕਾਂਸੀ ਤਗਮਾ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਰਾਟੇ ਮੁਕਾਬਲੇ ’ਚ ਸਚਲੀਨ ਕੌਰ, ਰਾਣਾ ਰਣਵੀਰ ਸਿੰਘ, ਕਰਨਦੀਪ ਕੌਰ ਨੇ ਸੋਨ ਤਗਮਾ ਅਤੇ ਸਮਰਦੀਪ ਕੌਰ ਨੇ ਕਾਂਸੀ ਤਗਮਾ ਹਾਸਲ ਕੀਤਾ।ਗਤਕਾ ਮੁਕਾਬਲੇ ’ਚ ਵਿਅਕਤੀਗਤ ਤੌਰ ’ਤੇ ਕਰਨਦੀਪ ਸਿੰਘ ਨੇ ਚਾਂਦੀ ਅਤੇ ਸੋਨ ਤਗਮਾ ਹਾਸਲ ਕੀਤਾ।ਬਾਕਸਿੰਗ ’ਚ ਪਾਰੁਲ ਅਹੂਜਾ ਅਤੇ ਦੀਕਸ਼ਾ ਸ਼ਰਮਾ ਨੇ ਕ੍ਰਮਵਾਰ ਸੋਨ ਅਤੇ ਕਾਂਸੀ ਤਗਮਾ ਪ੍ਰਾਪਤ ਕੀਤਾ।ਰਾਜ ਪੱਧਰੀ ਖੇਡਾਂ ’ਚ ਭਾਗ ਲੈਂਦਿਆਂ ਕਿੱਕ ਬਾਕਸਿੰਗ ਮਕਾਬਲੇ ’ਚ ਸਚਲੀਨ ਕੌਰ ਨੇ ਸੋਨ, ਰਾਣਾ ਰਣਵੀਰ ਸਿੰਘ ਨੇ ਚਾਂਦੀ ਅਤੇ ਅਜੇ ਪ੍ਰਤਾਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।ਇਸੇ ਤਰ੍ਹਾਂ ਗਤਕਾ ਮੁਕਾਬਲੇ ’ਚ ਕਰਨਦੀਪ ਸਿੰਘ ਨੇ ਸੋਨ ਤਗਮਾ, ਵਾਲੀਬਾਲ ਰਾਜ ਪੱਧਰੀ ਖੇਡਾਂ ’ਚ ਵਿਦਿਆਰਥੀ ਮੌਲਿਕ ਨੇ ਭਾਗ ਲਿਆ ਅਤੇ ਉਨ੍ਹਾਂ ਦੀ ਟੀਮ ਨੇ ਕਾਂਸੀ ਤਗਮਾ ਹਾਸਲ ਕੀਤਾ।ਉਨ੍ਹਾਂ ਕਿਹਾ ਕਿ 7ਵੀਂ ਜਮਾਤ ਦੀ ਵਿਦਿਆਰਥਣ ਸਚਲੀਨ ਕੌਰ ਦੀ ‘ਖੇਲੋ ਇੰਡੀਆ’ ਨੈਸ਼ਨਲ ਪੱਧਰੀ ਖੇਡਾਂ ’ਚ ਚੋਣ ਹੋ ਗਈ ਹੈ ਅਤੇ ਉਸ ਦੀ ਹੌਸਲਾ ਅਫਜ਼ਾਈ ਕਰਦਿਆਂ ਪੰਜਾਬ ਸਰਕਾਰ ਵਲੋਂ 10 ਹਜ਼ਾਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ। ਰਣਵੀਰ ਸਿੰਘ ਨੂੰ 7500/ ਅਤੇ ਅਜੇ ਪ੍ਰਤਾਪ ਸਿੰਘ ਨੂੰ 7500/ ਇਨਾਮ ਵਜੋਂ ਦੇਣ ਦੇ ਐਲਾਨ ਕੀਤੇ।
ਪ੍ਰਿੰ: ਗਿੱਲ ਨੇ ਅਧਿਆਪਕਾਂ ਅਤੇ ਕਿੱਕ ਬਾਕਸਿੰਗ ਤੇ ਕਰਾਟੇ ਦੇ ਕੋਚ ਦਿਨੇਸ਼ ਕੌਸ਼ਲ, ਬਲਜਿੰਦਰ ਸਿੰਘ, ਗਤਕੇ ਦੇ ਕੋਚ ਮਨਿੰਦਰ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …