ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ
ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ।
ਸੂਰਜ ਚੰਦ ਪਹਾੜ ਤੇ ਸਾਗਰ ਅੰਬਰ ਸਾਖੀ ਭਰਦਾ ਹੈ,
ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ।
ਦੁਨੀਆ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ,
ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ।
ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ ਤੋੜ ਜ਼ਮਾਨੇ ਨੇ,
ਹੋਏ ਦੀਵਾਨੇ ਲੋਕ ਇਸ਼ਕ ਦੇ ਮਾਰੇ ਕਹਿੰਦੇ ਆਤਮ ਨੂੰ।
ਪਿੱਠ ‘ਚ ਖੰਜ਼ਰ ਮਾਰੇ ਹੱਥੀਂ ਆਪਣੇ ਹੀ ਮਹਿਬੂਬਾਂ ਨੇ,
ਆਪਣਿਆਂ ਦੇ ਹੱਥੋਂ ਜਿਹੜੇ ਹਾਰੇ ਕਹਿੰਦੇ ਆਤਮ ਨੂੰ।
ਕਵਿਤਾ- 1211202302
ਡਾ. ਆਤਮਾ ਸਿੰਘ ਗਿੱਲ
ਮੋ – 9878883680