Monday, February 26, 2024

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਬਠਿੰਡਾ ਵਿਖੇ ਇਕ ਰੋਜ਼ਾ ਸਿਖਲਾਈ ਕੈਂਪ ਸਮਾਪਤ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – 3-ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਲੈਫ. ਕਮਾਂਡਰ ਦੀਪਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਐਨ.ਸੀ.ਸੀ ਨੇਵਲ ਵਿੰਗ ਦੇ ਕੈਡੇਟਾਂ ਦਾ ਇੱਕ ਰੋਜ਼ਾ ਸਿਖਲਾਈ ਕੈਂਪ ਬੀਤੇ ਦਿਨ ਬਠਿੰਡਾ ਵਿਖੇ ਲਗਾਇਆ ਗਿਆ।ਇਸ ਵਿੱਚ ਯੂਨਿਟ ਦੇ ਪੀ.ਆਈ ਸਟਾਫ ਰਮੇਸ਼ ਕੁਮਾਰ ਕੁਮਾਵਤ, ਅਰਵਿੰਦ ਕੁਮਾਰ, ਜਤਿੰਦਰ ਕੁਮਾਰ, ਰਾਮਵੀਰ ਸਿੰਘ ਕੁੰਡੂ, ਅਕਾਸ਼ ਕੁਮਾਰ, ਪ੍ਰਤੀਕ ਕੁਮਾਰ ਦੁਆਰਾ ਐਨ.ਸੀ.ਸੀ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਕਿ ਵੱਖ-ਵੱਖ ਹਥਿਆਰਾਂ ਦੀ ਜਾਣ-ਪਹਿਚਾਣ, ਚਲਾਉਣ ਦਾ ਅਭਿਆਸ, ਐਨ.ਸੀ.ਸੀ ਦੇ ਮੁੱਢਲੇ ਨਿਯਮ ਅਤੇ ਨਿਰਦੇਸ਼ਾਂ ਬਾਰੇ ਅਤੇ ਡਰਿੱਲ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।ਜ਼ਿਕਰਯੋਗ ਹੈ ਕਿ ਇਹ ਸੰਸਥਾ ਐਨ.ਸੀ.ਸੀ ਯੂਨਿਟ ਬਠਿੰਡਾ ਨਾਲ ਮਿਲ ਕੇ ਹਰ ਵੇਲੇ ਨਵੇਂ-2 ਅਭਿਆਸ ਕਰਦੀ ਰਹਿੰਦੀ ਹੈ।ਜਿਸ ਵਿੱਚ ਨਾ ਸਿਰਫ ਫੌਜ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ, ਬਲਕਿ ਇੱਕ ਚੰਗਾ ਨਾਗਰਕਿ ਬਣਨ ਲਈ ਅਤੇ ਚੰਗਾ ਸਮਾਜ ਸਿਰਜਣ ਲਈ ਬੱਚਿਆਂ ਨੂੰ ਸਮਾਜ ਵਿਰੋਧੀ ਅਨਸਰਾਂ ਬਾਰੇ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਬਾਰੇ ਜਾਗਰੂਕਤਾ ਫੈਲਾਉਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ।ਜਸਵੀਰ ਸਿੰਘ ਚੀਮਾ ਨੇ ਲੈਫ. ਕਮਾਂਡਰ ਦੀਪਕਰਨ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਟਰੇਨਿੰਗ ਮੁਕੰਮਲ ਕਰਨ `ਤੇ ਵਧਾਈ ਦਿੱਤੀ।ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਏ.ਐਨ.ਓ ਕੇਵਲ ਸਿੰਘ ਵੀ ਮੌਜ਼ੂਦ ਸਨ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …