Wednesday, January 15, 2025

ਦੀਵਾਨ ਦੇ ਨਵੇਂ ਉਸਾਰੇ ਜਾ ਰਹੇ ਸਕੂਲ ‘ਚ ਖੇਡਾਂ ਦੀ ਸ਼ੁਰੂਆਤ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ) – ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ-2023 ਤਹਿਤ ਚੀਫ਼ ਖ਼ਾਲਸਾ ਦੀਵਾਨ ਵਲੋਂ ਅਟਾਰੀ ਵਿਖੇ 6 ਏਕੜ ਦੇ ਰਕਬੇ ਵਿੱਚ ਨਵੇਂ ਬਣਾਏ ਜਾ ਰਹੇ ਸਕੂਲ ਵਿੱਚ ਹਾਕੀ, ਗਤਕਾ ਅਤੇ ਵਾਲੀਬਾਲ ਖੇਡਾਂ ਦਾ ਆਰੰਭ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜ਼ਰ ਵਲੋਂ ਕੀਤਾ ਗਿਆ।ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਆਪਣੀ ਪ੍ਰਬੰਧਕੀ ਟੀਮ ਅਤੇ ਹੋਰਨਾਂ ਮੈਂਬਰ ਸਾਹਿਬਾਨ ਸਹਿਤ ਅਸਮਾਨ ਵਿਚ ਗੁਬਾਰੇ ਉਡਾ ਕੇ ਉਕਤ ਤਿੰਨ ਖੇਡਾਂ ਦੀ ਆਰੰਭਤਾ ਦਾ ਰਸਮੀ ਐਲਾਨ ਕੀਤਾ।+1 ਜਮਾਤ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਿਯਮ ਅਤੇ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਬਿਨ੍ਹਾਂ ਭੇਦ-ਭਾਵ ਖੇਡਾਂ ਖੇਡਣ ਦੀ ਸੰੁਹ ਚੁੱਕ ਰਸਮ ਨਿਭਾਈ।ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜ਼ਰ ਨੇ ਖੇਡਾਂ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਟਾਰੀ ਵਿਖੇ ਨਵੇਂ ਉਸਾਰੇ ਜਾ ਰਹੇ ਸਕੂਲ ਨੂੰ ਅਤਿਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਸੁਸੱਜਿਤ ਕਰਨ ਦੇ ਨਾਲ-ਨਾਲ ਸਵੀਮਿੰਗ ਪੂਲ ਅਤੇ ਅੰਤਰਰਾਸ਼ਟਰੀ ਮਾਪਢੰਡਾਂ ਅਨੁਸਾਰ ਖੁੱਲੇ ਖੇਡ ਮੈਦਾਨ ਬਣਾਏ ਜਾਣਗੇ ਜਿਥੇ ਸਕੂਲ ਦੇ ਬੱਚੇ ਹੀ ਨਹੀਂ, ਸਗੋ ਇਲਾਕੇ ਦੇ ਖਿਡਾਰੀਆਂ ਨੂੰ ਵੀ ਖੇਡਣ ਦੀ ਸਹੂਲਤ ਦਿੱਤੀ ਜਾਵੇਗੀ।ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਖੇਡਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵਿਦਿਅਕ ਸਿਸਟਮ ਦਾ ਅਨਿਖੜਵਾਂ ਅੰਗ ਦੱਸਦਿਆਂ ਵਿਦਿਆਰਥੀ ਚਰਿੱਤਰ ਨਿਰਮਾਣ ਵਿਚ ਖੇਡਾਂ ਦੇ ਅਹਿਮ ਯੋਗਦਾਨ ਤੇ ਚਾਨਣਾ ਪਾਇਆ।ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਸਭਿਆਚਾਰਕ ਅਤੇ ਦੇਸ਼ ਭਗਤੀ ਭਰਪੂਰ ਪ੍ਰੋਗਰਾਮ ਰਾਹੀਂ ਕਲ੍ਹਾ ਦੀ ਪੇਸ਼ਕਾਰੀ ਕੀਤੀ ਗਈ।ਉਪਰੰਤ ਖੇਡਾਂ ਵਿਚ ਭਾਗ ਲੈ ਰਹੇ 31 ਦੀਵਾਨ ਸਕੂਲਾਂ ਦੀਆਂ 100 ਤੋ ਵੱਧ ਟੀਮਾਂ ਦੇ 1100 ਬੱਚਿਆਂ ਵਲੋਂ ਮਾਰਚ ਪਾਸਟ ਕੀਤਾ ਗਿਆ।ਬਾਅਦ ਦੀਵਾਨ ਪ੍ਰਬੰਧਕਾਂ ਨੇ ਸਕੂਲਾਂ ਵਿੱਚ ਹੋ ਰਹੇ ਹਾਕੀ, ਵਾਲੀਬਾਲ ਅਤੇ ਗਤਕਾ ਮੁਕਾਬਲਿਆਂ ਦਾ ਆਨੰਦ ਲਿਆ।
ਇਸ ਦੌਰਾਨ ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ, ਐਡੀ. ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਮਨਮੋਹਨ ਸਿੰਘ, ਕੁਲਦੀਪ ਸਿੰਘ ਮਜੀਠਾ, ਤਰਲੋਚਨ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਪ੍ਰੋ. ਸੂਬਾ ਸਿੰਘ, ਹਰਵਿੰਦਰਪਾਲ ਸਿੰਘ ਚੁੱਘ, ਜਤਿੰਦਰਬੀਰ ਸਿੰਘ, ਰਣਦੀਪ ਸਿੰਘ, ਪ੍ਰਦੀਪ ਸਿੰਘ ਵਾਲੀਆ, ਜੋਗਿੰਦਰ ਸਿੰਘ, ਨਵਤੇਜ ਸਿੰਘ ਨਾਰੰਗ, ਰਬਿੰਦਰਬੀਰ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ, ਮੋਹਨਜੀਤ ਸਿੰਘ ਭੱਲਾ, ਗੁਨਬੀਰ ਸਿੰਘ ਢਿੱਲੋਂ, ਸਰਜੋਤ ਸਿੰਘ ਸਾਹਨੀ, ਰਮਨੀਕ ਸਿੰਘ ਫਰੀਡਮ, ਹਰਜੀਤ ਸਿੰਘ, ਗੁਰਿੰਦਰ ਸਿੰਘ, ਡਾਇਰੈਕਟਰ ਓਪਰੇਸ਼ਨ ਡਾ. ਏ.ਪੀ ਸਿੰਘ ਚਾਵਲਾ, ਸਕੂਲ ਪ੍ਰਿੰਸੀਪਲ ਗੁਰਪ੍ਰੀਤ ਰੋਹੇਵਾਲ ਅਤੇ ਹੋਰਨਾਂ ਮੈਂਬਰਾਂ ਸਮੇਤ ਸਰਪੰਚ ਜਗੀਰ ਸਿੰਘ, ਨੰਬਰਦਾਰ ਇਕਬਾਲ ਸਿੰਘ ਅਤੇ ਹੋਰ ਉੱਘੀਆਂ ਸਖ਼ਸ਼ੀਅਤਾਂ ਹਾਜ਼ਰ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …