Wednesday, January 15, 2025

ਪ੍ਰਮੁੱਖ ਅਨੁਵਾਦਕ ਤੇ ਸਾਹਿਤਕਾਰ ਪ੍ਰੇਮ ਅਵਤਾਰ ਰੈਣਾ ਦੇ ਦਿਹਾਂਤ ‘ਤੇ ਲੇਖਕ ਭਾਈਚਾਰੇ ਵਲੋਂ ਦੁੱਖ ਪ੍ਰਗਟ

ਅੰਮ੍ਰਿਤਸਰ, 24 ਨਵੰਬਰ (ਦੀਪ ਦਵਿੰਦਰ ਸਿੰਘ) – ਬੀਤੇ ਦਿਨ ਵਿਛੋੜਾ ਦੇ ਗਏ ਪ੍ਰਮੁੱਖ ਅਨੁਵਾਦਕ ਅਤੇ ਸਾਹਿਤਕਾਰ ਪ੍ਰੇਮ ਅਵਤਾਰ ਰੈਣਾ ਦੇ ਦਿਹਾਂਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਅਤੇ ਹੋਰ ਸਹਿਤਕ ਸਭਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਅੱਜ ਏਥੋਂ ਜਾਰੀ ਬਿਆਨ ਵਿੱਚ ਦੱਸਿਆ ਕਿ 1940 ਨੂੰ ਜਨਮੇ ਪ੍ਰੇਮ ਅਵਤਾਰ ਰੈਣਾ ਗੁਰੂ ਨਗਰੀ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਲੰਬਾ ਸਮਾਂ ਰਹੇ ਅਤੇ ਸਥਾਨਕ ਸਹਿਤਕ ਸਮਾਗਮਾਂ ਵਿੱਚ ਮੋਹਰੀ ਤੌਰ ‘ਤੇ ਵਿਚਰਦੇ ਰਹੇ।ਉਹਨਾਂ ਵਲੋਂ ਕੀਤੇ ਸਹਿਤਕ ਕਾਰਜ਼ਾਂ ਵਿੱਚ “ਅੱਧੀ ਰਾਤ ਵੇਲੇ”, ਆਧੁਨਿਕ ਸੌਦਰਯ-ਬੋਧ ਦੀਆਂ ਸਮੱਸਿਆਵਾਂ, “ਚੜ੍ਹਦੇ ਸੂਰਜ ਨੂੰ ਸਲਾਮ, ਬਾਬਰ, ਹਵੇਲੀ ਵਾਲੀ ਰਾਣੀ ਸਾਹਿਬਾ, ਮੰਟੋ ਦੇ ਖ਼ਤ: ਅੰਕਲ ਸਾਮ ਦੇ ਨਾਂ, ਬੁੱਢਾ ਘੋੜਾ ਅਤੇ ਬੱਬਰ ਸ਼ੇਰ, ਓਖ ਅਤੇ ਸੋਨੇ ਦੀ ਨਸਵਾਰਦਾਨੀ, ਮੁਰਗਾਬੀ ਦਾ ਲੰਙਾ ਚੂਚਾ, ਖ਼ਰਗੋਸ਼ ਨੇ ਬਾਜਰਾ ਕਿਵੇ ਬੀਜਿਆ, ਚੈਰੀ ਦਾ ਬਗੀਚਾ ਅਤੇ ਕ੍ਰਿਸਮਸ ਵੇਲੇ” ਅਦਿ ਜ਼ਿਕਰਯੋਗ ਪੁਸਤਕਾਂ ਹਨ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਪ੍ਰੋ. ਮੋਹਨ ਸਿੰਘ, ਪ੍ਰਿੰ. (ਡਾ.) ਮਹਿਲ ਸਿੰਘ, ਕੇਵਲ ਧਾਲੀਵਾਲ, ਡਾ. ਪਰਮਿੰਦਰ, ਡਾ. ਮਨਜਿੰਦਰ ਸਿੰਘ, ਹਰਜੀਤ ਸਿੰਘ ਸੰਧੂ, ਮਨਮੋਹਨ ਸਿੰਘ ਢਿੱਲੋਂ, ਡਾ. ਮੋਹਨ, ਨਿਰਮਲ ਅਰਪਣ, ਡਾ. ਇਕਬਾਲ ਕੌਰ ਸੌਂਧ, ਪਿ੍ਰੰ. ਕੁਲਵੰਤ ਸਿੰਘ ਅਣਖੀ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਸੁਮੀਤ ਸਿੰਘ, ਅਰਤਿੰਦਰ ਸੰਧੂ, ਸ਼ੁਕਰਗੁਜ਼ਾਰ ਸਿੰਘ, ਡਾ. ਕਸ਼ਮੀਰ ਸਿੰਘ, ਜਤਿੰਦਰ ਬਰਾੜ, ਡਾ. ਜਗਦੀਸ਼ ਸਚਦੇਵਾ ਅਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …