Monday, July 8, 2024

ਵਣ ਰੇਂਜ ਵਿਸਥਾਰ ਲੁਧਿਆਣਾ ਵਲੋਂ ਸਕੂਲੀ ਵਿਦਿਆਰਥੀਆਂ ਲਈ ਕੁਦਰਤ ਜਾਗਰਕਤਾ ਕੈਂਪ

ਸਮਰਾਲਾ, 29 ਨਵੰਬਰ (ਇੰਦਰਜੀਤ ਸਿੰਘ ਕੰਗ) – ਕੁਦਰਤੀ ਸੋਮਿਆਂ ਦੇ ਮਹੱਤਵ ਨੂੰ ਸਮਝਣ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੁਦਰਤ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਤੇਂਦਰ ਕੁਮਾਰ ਸਾਗਰ ਵਣ ਪਾਲ ਵਿਸਥਾਰ ਸਰਕਲ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਰੇਂਜ ਲੁਧਿਆਣਾ ਵਲੋਂ ‘ਨੇਚਰ ਅਵੇਅਰਨੇਸ ਕੈਂਪ’ ਦਾ ਸਥਾਨਕ ਹਿਰਨ ਪਾਰਕ ਨੀਲੋਂ ਕਲਾਂ ਵਿਖੇ ਆਯੋਜਿਤ ਕੀਤਾ ਗਿਆ।ਕੈਂਪ ਦੌਰਾਨ ਵਣ ਮੰਡਲ ਅਫ਼ਸਰ ਵਿਸਥਾਰ ਮੰਡਲ ਪਟਿਆਲਾ ਮੈਡਮ ਵਿੱਦਿਆਸਾਗਰੀ ਦੀ ਅਗਵਾਈ ‘ਚ ਬੱਚਿਆਂ ਨੂੰ ਪਿੰਡ ਭੰਗਲਾਂ ਵਿਖੇ ਵਿਰਾਸਤੀ ਜ਼ੰਗਲ, ਸਰਕਾਰੀ ਜੰਗਲਾਤ ਨਰਸਰੀ ਗੜ੍ਹੀ, ਹਿਰਨ ਪਾਰਕ ਨੀਲੋਂ ਆਦਿ ਥਾਵਾਂ ਦਾ ਟੂਰ ਕਰਵਾਇਆ ਗਿਆ।
ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਲੁਧਿਆਣਾ ਸ਼ਮਿੰਦਰ ਸਿੰਘ ਅਤੇ ਫੀਲਡ ਸਟਾਫ ਵਲੋਂ ਬੱਚਿਆਂ ਨੂੰ ਜ਼ੰਗਲਾਂ, ਜ਼ੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਪੰਜਾਬ ਦੇ ਵਿਰਾਸਤੀ ਰੁੱਖਾਂ ਅਤੇ ਜ਼ੰਗਲਾਤ ਨਰਸਰੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜ਼ਾ, ਸਰਕਾਰੀ ਹਾਈ ਸਕੂਲ ਚੀਮਾ ਅਤੇ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਲਗਭਗ 130 ਬੱਚਿਆਂ ਅਤੇ 10 ਅਧਿਆਪਕਾਂ ਨੇ ਭਾਗ ਲਿਆ।ਕੈਂਪ ਦੌਰਾਨ ਨਿਖਿਲ ਸੈਂਗਰ ਅਤੇ ਮਨਿਕ ਕਪੂਰ ਵਲੋਂ ਮਨੁੱਖ ਅਤੇ ਜ਼ੰਗਲੀ ਜੀਵਾਂ ਦੇ ਟਕਰਾਅ ਖਾਸ ਕਰਕੇ ਸੱਪਾਂ ਸਬੰਧੀ ਲੈਕਚਰ ਅਤੇ ਡੈਮੋ ਦਿੱਤਾ ਗਿਆ।ਸਿਹਤ ਵਿਭਾਗ ਦੀ ਟੀਮ ਵਲੋਂ ਗੁਰਦੀਪ ਸਿੰਘ ਬੀ.ਈ.ਈ ਦੀ ਅਗਵਾਈ ‘ਚ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਹਾਜ਼ਰੀਨ ਬੱਚਿਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ।ਮੇਜਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਪੀ.ਏ ਨਵਜੀਤ ਸਿੰਘ ਉਟਾਲਾਂ, ਤੇਜਿੰਦਰ ਸਿੰਘ ਗਰੇਵਾਲ ਬਲਾਕ ਪ੍ਰਧਾਨ, ਮਨਦੀਪ ਸਿੰਘ ਬਗਲੀ ਬਲਾਕ ਪ੍ਰਧਾਨ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਬੱਚਿਆਂ ਨੇ ਕੁਦਰਤ ਦੀ ਸੰਭਾਲ ਸਬੰਧੀ ਪੋਸਟਰ ਮੇਕਿੰਗ, ਕਵਿਤਾਵਾਂ, ਸਕਿੱਟ ਅਤੇ ਕੋਰਿਓਗ੍ਰਾਫੀ ਰਾਹੀਂ ਸਭ ਨੂੰ ਇੱਕ ਚੰਗਾ ਸੁਨੇਹਾ ਦਿੱਤਾ।ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਵਣ ਵਿਭਾਗ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਾਰੇ ਬੱਚਿਆਂ ਨੂੰ ਟੀ ਸ਼ਰਟਾਂ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ।ਬੱਚਿਆਂ ਨੂੰ ਲਿਆਉਣ ਅਤੇ ਛੱਡਣ ਲਈ, ਨਾਸ਼ਤਾ, ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵਣ ਅਤੇ ਜ਼ੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤਾ ਗਿਆ।ਡਾ. ਚਰਨਜੀਤ ਸਿੰਘ ਜਲਾਜਣ ਪ੍ਰਿੰਸੀਪਲ ਸਸਸ ਸਕੂਲ ਬੀਜ਼ਾ ਅਤੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਵਣ ਰੇਂਜ ਇੰਚਾਰਜ਼ ਵਿਸਥਾਰ ਰੇਂਜ ਐਸ.ਏ.ਐਸ ਨਗਰ ਬਲਿਹਾਰ ਸਿੰਘ, ਵਣ ਬਲਾਕ ਅਫ਼ਸਰ ਪਰਨੀਤ ਕੌਰ, ਵਣ ਬੀਟ ਇੰਚਾਰਜ਼ ਜਸਪ੍ਰੀਤ ਸਿੰਘ, ਕੁਲਦੀਪ ਸਿੰਘ ਅੱਤਰੀ, ਨਵਜੋਤ ਸਿੰਘ, ਕੁਲਦੀਪ ਸਿੰਘ, ਸਰਪੰਚ ਹਰਪ੍ਰੀਤ ਸਿੰਘ ਹੈਪੀ ਪਿੰਡ ਭੰਗਲਾਂ, ਡਾ. ਸੌਰਭ ਮੈਨਰੋ ਮੁੱਖ ਅਧਿਆਪਕ ਸਹਸ ਚੀਮਾ, ਰਾਮਵਿੰਦਰ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਕੌਰ, ਸਿਮਰਨਦੀਪ ਕੌਰ, ਸੀਮਾ ਖੰਗੂੜਾ, ਰਾਮ ਜੀ ਦਾਸ ਅਤੇ ਡੀਅਰ ਪਾਰਕ ਨੀਲੋਂ ਦਾ ਸਾਰਾ ਸਟਾਫ ਹਾਜ਼ਰ ਸੀ।ਕੈਂਪ ਦੀ ਸਮਾਪਤੀ ‘ਤੇ ਬੱਚਿਆਂ ਨੂੰ ਨੇਚਰ ਦੀ ਸੰਭਾਲ ਕਰਨ ਅਤੇ ਹੋਰ ਲੋਕਾਂ ਪ੍ਰੇਰਿਤ ਕਰਨ ਲਈ ‘ਨੇਚਰ ਵਲੰਟੀਅਰ’ ਬਣਨ ਲਈ ਉਤਸ਼ਾਹਿਤ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …