Saturday, December 21, 2024

ਨੁੱਕੜ ਨਾਟਕ ਰਾਹੀ ਨਵੇਂ ਵੋਟਰਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-1 ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਲਰਾਜ ਸਿੰਘ (ਡਿਪਟੀ ਡੀ.ਈ.ਓ) ਕਮ ਡੈਡੀਕੇਟਿਡ ਏ.ਈ.ਆਰ.ਓ ਦੀ ਅਗਵਾਈ ਵਿੱਚ 016-ਅੰਮ੍ਰਿਤਸਰ ਪੱਛਮੀ ਜਾਗਰੂਤਾ ਮੁਹਿਮ ਆਰੰਭ ਕੀਤੀ ਹੋਈ ਹੈ।ਉਸ ਅਧੀਨ ਅੱਜ 016-ਅੰਮ੍ਰਿਤਸਰ ਪੱਛਮੀ ਦੇ ਵਿੱਦਿਅਕ ਅਦਾਰੇ ਸਕੂਲ ਆਫ ਐਮੀਨੈਂਸ ਛੇਹਰਟਾ ਅੰਮ੍ਰਿਤਸਰ ਵਿਖੇ ਮੈਗਾ ਸਵੀਪ ਇਵੈਨਟ ਨੁੱਕੜ ਨਾਟਕ ਕਰਵਾਇਆ ਗਿਆ।ਇਸ ਈਵੈਂਟ ਵਿੱਚ ਮਨਕੰਵਲ ਸਿੰਘ ਚਾਹਲ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ।
ਉਹਨਾਂ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ 18 ਸਾਲ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅੱਗੇ ਆ ਕੇ ਇਸ ਵੱਡੇ ਲੋਕਤੰਤਰ ਨਾਲ ਜੁੜਨ ਲਈ ਪ੍ਰੇਰਿਆ।ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਆਪਣੀ ਵੋਟ ਦੀ ਮਹੱਤਤਾ ਨੂੰ ਪਹਿਚਾਣ ਕੇ ਉਸ ਦੀ ਸਹੀ ਵਰਤੋ ਕਰਨ ਦੀ ਤਜਵੀਜ ਕੀਤੀ।ਡਾ: ਸੁਨੀਲ ਗੁਪਤਾ ਨੇ ਵਿਦਿਆਰਥੀਆਂ ਨੂੰ ਵੋਟ ਆੱਨਲਾਈਨ ਅਤੇ ਆਫਲਾਈਨ ਕਿਵੇਂ ਬਣਾਈ ਜਾ ਸਕਦੀ ਹੈ, ਬੜੇ ਵਿਸਤਾਰ ਨਾਲ ਸਮਝਾਇਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਅਤੇ ਸਟਾਫ ਮੈਡਮ ਨਵਦੀਪ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ, ਸੁਖਦੇਵ ਸਿੰਘ, ਬਕਸ਼ਿੰਦਰ ਸਿੰਘ, ਮਾਲ ਰੋਡ ਤੋ ਸ਼੍ਰੀਮਤੀ ਅਦਰਸ਼ ਮੈਡਮ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …