ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਯੂਨੀਵਰਸਿਟੀ ਆਫ਼ ਮੈਲਬੌਰਨ ਦੇ ਵਿਦਵਾਨਾਂ ਨੇ ਭਾਰਤ ਵਿਦਿਅਕ ਫ਼ੇਰੀ ਦੌਰਾਨ ਕਾਲਜ ਦਾ ਦੌਰਾ ਕੀਤਾ।ਪ੍ਰਿੰਸੀਪਲ ਨਾਨਕ ਸਿੰਘ ਨੇ ਮਿਸਟਰ ਗੈਬਰੀਅਲ ਕੀਮ ਅਤੇ ਆਸਕਰ ਫਿਪਸ ਦੇ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ।
ਪ੍ਰਿੰ. ਨਾਨਕ ਸਿੰਘ ਨੇ ਦੱਸਿਆ ਕਿ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਉਕਤ ਵਿਦਵਾਨਾਂ ਨੇ ਕਾਲਜ ਦੇ ਦੌਰੇ ਦੌਰਾਨ ਸਿੱਖਿਆ ਪ੍ਰਣਾਲੀ ਅਤੇ ਕੋਰਸਾਂ ਦੀ ਵਿਭਿੰਨਤਾ ਬਾਰੇ ਵਿਦਿਆਰਥਣਾਂ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।ਉਨ੍ਹਾਂ ਕਿਹਾ ਕਿ ਕੀਮ ਅਤੇ ਫ਼ਿਪਸ ਨੇ ਭਾਰਤੀ ਸਿੱਖਿਆ ਪ੍ਰਣਾਲੀ ਦੀ ਪ੍ਰਸੰਸਾ ਕੀਤੀ।ਉਨ੍ਹਾਂ ਨੇ ਕਾਲਜ ਵਿਖੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦਾ ਦੌਰਾ ਕਰਦਿਆਂ ਗਾਰਮੈਂਟ ਟੈਕਨਾਲੋਜੀ, ਹੈਲਥ ਤੇ ਕਾਸਮੈਟੋਲੋਜੀ ਅਤੇ ਆਈ.ਟੀ ਸੈਕਟਰ ਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਪ੍ਰਿੰਸੀਪਲ ਨੇ ਕਿਹਾ ਕਿ ਇਸ ਵਿੱਦਿਅਕ ਦੌਰੇ ਨੇ ਉਕਤ ਵਿਦਵਾਨਾਂ ’ਤੇ ਕਾਲਜ ਦੇ ਵਾਤਾਵਰਣ, ਅਧਿਆਪਕਾਂ ਦੇ ਪੜ੍ਹਾਏ ਸਬੰਧਾਂ, ਸਿੱਖਿਆ ਦੀ ਗੁਣਵਤਾ, ਜਮਾਤੀ ਮਾਹੌਲ ਅਤੇ ਅਧਿਆਪਕਾਂ ਦੀ ਭੂਮਿਕਾ ਆਦਿ ਸਬੰਧੀ ਚੰਗੀ ਛਾਪ ਛੱਡੀ।ਦੋਵੇਂ ਕਲਾਸੀਕਲ ਸੰਗੀਤ ’ਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ।ਉਨ੍ਹਾਂ ਨੇ ਸਟਾਫ ਅਤੇ ਵਿਦਿਆਰਥਣਾਂ ਨਾਲ ਵਿਦਿਅਕ ਯਾਤਰਾ ਦੀਆਂ ਯਾਦਾਂ ਆਪਣੇ ਕੈਮਰਿਆਂ ’ਚ ਕੈਦ ਕੀਤੀਆਂ, ਜੋ ਇਕ ਸੁਨਿਹਰੀ ਯਾਦ ਵਜੋਂ ਹਮੇਸ਼ਾਂ ਨਾਲ ਰਹਿਣਗੀਆਂ।ਕੀਮ ਅਤੇ ਫ਼ਿਪਸ ਨੂੰ ਪੰਜਾਬੀ ਸੱਭਿਅਤਾ ਤੇ ਵਿਰਸੇ ਬਾਰੇ ਵੀ ਜਾਣਕਾਰੀ ਦਿੱਤੀ ਗਈ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …