Friday, January 3, 2025

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਰਾਜਵਿੰਦਰ ਸਿੰਘ ਲੱਕੀ ਨੂੰ ਸੌਂਪੀ ਮੁੱਖ ਸੇਵਾਦਾਰ ਦੀ ਸੇਵਾ

ਸੰਗਰੂਰ, 4 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ ਸਰਪ੍ਰਸਤ ਹਰਦੀਪ ਸਿੰਘ ਸਾਹਨੀ ਅਤੇ ਮੁੱਖ ਕੋਆਰਡੀਨੇਟਰ ਗੁਰਿੰਦਰ ਸਿੰਘ ਗੁਜਰਾਲ ਦੀ ਨਿਗਰਾਨੀ ਹੇਠ ਹੋਈ।ਮੂਲਮੰਤਰ ਦੇ ਜਾਪ ਉਪਰੰਤ ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਨੇ ਸੁਸਾਇਟੀ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ।ਇਸ ਉਪਰੰਤ ਸਭ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਤੋਂ ਦਲਵੀਰ ਸਿੰਘ ਬਾਬਾ ਪ੍ਰਧਾਨ ਅਤੇ ਗੁਰਿੰਦਰਵੀਰ ਸਿੰਘ ਸਕੱਤਰ ਦੀ ਅਗਵਾਈ ਵਿੱਚ ਸੁਸਾਇਟੀ ਵਲੋਂ ਕੀਤੇ ਸਮਾਗਮ ਅਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।ਦਲਵੀਰ ਸਿੰਘ ਬਾਬਾ ਨੇ ਸੁਸਾਇਟੀ ਮੈਂਬਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਹਰਦੀਪ ਸਿੰਘ ਸਾਹਨੀ ਵਲੋਂ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦਾ ਨਾਮ ਪ੍ਰਧਾਨ ਵਜੋਂ ਤਜਵੀਜ਼ ਕੀਤਾ।ਜਿਸ ਨੂੰ ਗੁਰਿੰਦਰ ਸਿੰਘ ਗੁਜਰਾਲ ਅਤੇ ਚਰਨਜੀਤ ਪਾਲ ਸਿੰਘ ਵਲੋਂ ਤਾਈਦ ਕਰਨ ਤੇ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਰਾਜਵਿੰਦਰ ਸਿੰਘ ਲੱਕੀ ਨੂੰ ਮੁੱਖ ਸੇਵਾਦਾਰ ਬਨਾਉਣ ਤੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।ਭਾਈ ਮਨਦੀਪ ਸਿੰਘ ਮੁਰੀਦ ਨੇ ਸਤਿਗੁਰਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਦਲਵੀਰ ਸਿੰਘ ਬਾਬਾ ਨੇ ਸਿਰੋਪਾਓ ਦੇ ਕੇ ਲੱਕੀ ਨੂੰ ਅਗਲੇ ਦੋ ਸਾਲਾਂ ਲਈ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ।ਸੁਸਾਇਟੀ ਦੇ ਮੈਂਬਰ ਪ੍ਰੀਤਮ ਸਿੰਘ, ਜਗਜੀਤ ਸਿੰਘ ਭਿੰਡਰ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਬਿੱਟੂ, ਰਾਜਿੰਦਰ ਪਾਲ ਸਿੰਘ, ਵਰਿੰਦਰਜੀਤ ਸਿੰਘ ਬਜਾਜ ਨੇ ਨਵੇਂ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ।
ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਿਮਰਨ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਗੁਰਮੀਤ ਸਿੰਘ ਟਿੰਕੂ ਅਤੇ ਭਾਈ ਘਨ੍ਹਈਆ ਜੀ ਸੇਵਾ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ, ਗੁਰਮੀਤ ਸਿੰਘ ਨਾਗੀ, ਗੁਰਵਿੰਦਰ ਸਿੰਘ ਨੇ ਲੱਕੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਤੇ ਹਰਪ੍ਰੀਤ ਸਿੰਘ ਸਕੱਤਰ, ਗੁਰਮਤਿ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਤੇ ਭਾਈ ਗੁਰਧਿਆਨ ਸਿੰਘ ਸਕੱਤਰ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਦੇ ਪ੍ਰਧਾਨ ਮਾਤਾ ਸਵਰਨ ਕੌਰ, ਗੁਰਲੀਨ ਕੌਰ ਨੇ ਵੀ ਲੱਕੀ ਦੀ ਚੋਣ ‘ਤੇ ਪ੍ਰਸੰਨਤਾ ਜ਼ਾਹਿਰ ਕੀਤੀ।
ਇਸ ਮੌਕੇ ਭਾਈ ਸੁੰਦਰ ਸਿੰਘ ਹੈਡ ਗ੍ਰੰਥੀ, ਸਮਰਪ੍ਰੀਤ ਸਿੰਘ, ਰਵਨੀਤ ਕੌਰ ਵੀ ਹਾਜ਼ਰ ਸਨ।

Check Also

ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …