Friday, February 23, 2024

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਲਰਾਜ ਸਿੰਘ (ਡਿਪਟੀ ਡੀ.ਈ.ਓ) ਕਮ ਡੈਡੀਕੇਟਿਡ ਏ.ਈ.ਆਰ.ਓ ਦੀ ਅਗਵਾਈ ‘ਚ 016-ਅੰਮ੍ਰਿਤਸਰ ਪੱਛਮੀ ਦੇ ਅਧੀਨ ਆਉਂਦੇ ਖੇਤਰ ਵਿੱਚ ਵੋਟਰਾਂ ਲਈ ਸਪੈਸ਼ਲ ਤੌਰ ‘ਤੇ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਡੈਮੋਸ਼ਟਰੇਸ਼ਨ ਦਸੰਬਰ ਮਹੀਨੇ ਵਿੱਚ ਵੱਖ-ਵੱਖ ਬੂਥਾਂ ‘ਤੇ ਕਰਵਾਈ ਜਾਣੀ ਹੈ।ਇਸੇ ਤਹਿਤ ਅੱਜ ਸੁਪਰਵਾਇਜਰ ਦਿਨੇਸ਼ ਕੁਮਾਰ ਦੀ ਦੇਖ-ਰੇਖ ਵਿੱਚ ਇਹ ਮਸ਼ੀਨਾਂ ਪ੍ਰਭਾਕਰ ਸੀ.ਸੈ.ਸਕੂਲ, ਸ.ਐ.ਸ ਕਿ੍ਰਸ਼ਨਾ ਮੰਦਿਰ ਛੇਹਰਟਾ, ਸੇਂਟ ਐਗਜੇਵੀਅਰ ਸਕੂਲ ਛੇਹਰਟਾ ਵਿਖੇ 9.00 ਵਜੇ ਤੋਂ 3.00 ਵਜੇ ਤੱਕ ਲਗਾਈ ਗਈ।ਇਸ ਡੈਮੋਸ਼ਟਰੇਸ਼ਨ (ਟਰੇਨਿੰਗ) ਵਿੱਚ ਕਾਫੀ ਲੋਕਾਂ ਨੇ ਭਾਗ ਲਿਆ ਅਤੇ ਮਸ਼ੀਨ ਬਾਰੇ ਜਾਣਿਆ।ਮਨਕੰਵਲ ਸਿੰਘ ਚਾਹਲ ਵਲੋਂ ਖਾਸ ਤੌਰ ਅੰਮ੍ਰਿਤਸਰ ਪੱਛਮੀ ਹਲਕੇ ਦੇ ਜੋ ਨੌਜਵਾਨ ਲੜਕੇ ਲੜਕੀਆਂ 18 ਸਾਲ ਦੇ ਹੋਏ ਹਨ, ਉਨਾਂ ਨੂੰ ਅਪੀਲ ਕੀਤੀ ਕਿ ਉਹ ਜਿਆਦਾ ਤੋ ਜਿਆਦਾ ਇਸ ਟਰੇਨਿੰਗ ਦਾ ਹਿੱਸਾ ਬਣਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ …