Sunday, July 27, 2025
Breaking News

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਨਵੇਂ ਬਣੇ ਦਫਤਰ ਦਾ ਉਦਘਾਟਨ ਅੱਜ

ਸਮਰਾਲਾ, 10 ਦਸੰਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਨਵੇਂ ਦਫਤਰ ਦਾ ਉਦਘਾਟਨ ਅੱਜ 11 ਦਸੰਬਰ ਨੂੰ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅੱਜ ਸਵੇਰੇ 10:30 ਵਜੇ ਰਿਬਨ ਕੱਟ ਕੇ ਕਰਨਗੇ।ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਅਤੇ ਲੈਕ: ਬਿਹਾਰੀ ਲਾਲ ਸੱਦੀ ਨੇ ਦੱਸਿਆ ਕਿ ਸਮਰਾਲਾ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪਹਿਲੀ ਅਜਿਹੀ ਸੰਸਥਾ ਹੈ, ਜਿਸ ਦਾ ਖੁਦ ਦਾ ਦਫਤਰ ਭਗਵਾਨਪੁਰਾ ਰੋਡ ਸਮਰਾਲਾ ਵਿਖੇ ਬਣ ਕੇ ਤਿਆਰ ਹੋ ਗਿਆ ਹੈ।ਇਥੇ ਬੈਠ ਕੇ ਆਮ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਫਰੰਟ ਦੀ ਸਥਾਪਨਾ 1998 ਵਿੱਚ ਸਵ: ਮਹਿਮਾ ਸਿੰਘ ਕੰਗ ਨੇ ਆਮ ਲੋਕਾਂ ਨੂੰ ਇਨਸਾਫ ਦਿਵਾਉੇਣ ਅਤੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੇ ਮੰਤਵ ਨਾਲ ਕੀਤੀ ਸੀ।ਫਰੰਟ ਨੇ ਅੱਜ ਤੱਕ ਆਮ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾਏ ਅਤੇ ਸੈਂਕੜੇ ਧੀਆਂ ਦੇ ਘਰਾਂ ਦੇ ਕਲੇਸ਼ ਖਤਮ ਕਰਵਾ ਕੇ, ਉਨ੍ਹਾਂ ਨੂੰ ਸਹੁਰੇ ਘਰ ਵਸਾਇਆ ਹੈ।ਦਫਤਰ ਦੀ ਇਮਾਰਤ ਬਣਾਉਣ ਲਈ ਸਵ: ਕੰਗ ਦਾ ਬਹੁਤ ਵੱਡਾ ਯੋਗਦਾਨ ਰਿਹਾ।ਅੱਜ ਦੇ ਉਦਘਾਟਨ ਸਮਾਰੋਹ ਵਿੱਚ ਸਮਰਾਲਾ ਦੇ ਪ੍ਰਸਾਸ਼ਨਿਕ ਅਧਿਕਾਰੀ ਵੀ ਪਹੁੰਚ ਰਹੇ ਹਨ, ਜੋ ਫਰੰਟ ਦੇ ਅਹਾਤੇ ਵਿੱਚ ਲੱਗੇ ਸੁਤੰਤਰਤਾ ਸੈਨਾਨੀ ਕਾਮਰੇਡ ਜਗਜੀਤ ਸਿੰਘ ਬਾਗੀ ਦੇ ਬੁੱਤ ਨੂੰ ਵੀ ਨਤਮਸਤਕ ਹੋਣਗੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …