Thursday, November 21, 2024

ਵਿਧਾਇਕ ਦਿਆਲਪੁਰਾ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨਵੇਂ ਦਫਤਰ ਦਾ ਉਦਘਾਟਨ

ਸਮਰਾਲਾ, 12 ਦਸੰਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਨਵੇਂ ਬਣੇ ਦਫਤਰ ਜਿਸ ਨੂੰ ‘ਬਾਗੀ ਭਵਨ’ ਦਾ ਨਾਂ ਦਿੱਤਾ ਗਿਆ ਹੈ, ਦੀ ਇਮਾਰਤ ਦਾ ਉਦਘਾਟਨ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ।ਸਮਾਗਮ ਦੌਰਾਨ ਬਤੌਰ ਮੁਖ ਮਹਿਮਾਨ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀ.ਕੇ.ਯੂ, ਆਲਮਦੀਪ ਸਿੰਘ ਮੱਲਮਾਜ਼ਰਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਡਾ. ਤਾਰਿਕਜੋਤ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਸਮਰਾਲਾ, ਦਵਿੰਦਰ ਸਿੰਘ ਜਟਾਣਾ, ਕਮਾਂਡੈਂਟ ਰਸ਼ਪਾਲ ਸਿੰਘ ਨੇ ਸ਼ਿਰਕਤ ਕੀਤੀ।ਕਮਾਂਡੈਂਟ ਰਸ਼ਪਾਲ ਸਿੰਘ 25 ਸਾਲ ਪਹਿਲਾਂ ਸ਼ੁਰੂ ਹੋਏ ਫਰੰਟ ਦੁਆਰਾ ਕੀਤੇ ਕੰਮਾਂ ਦਾ ਲੇਖਾ ਜੋਖਾ ਅਤੇ ਫਰੰਟ ਦੇ ਫਾਊਂਡਰ ਮੈਂਬਰਾਂ ਸਵ: ਮਹਿਮਾ ਸਿੰਘ ਕੰਗ, ਐਡਵੋਕੇਟ ਲਛਮਣ ਰਾਏ, ਐਡਵੋਕੇਟ ਨਰਿੰਦਰ ਸ਼ਰਮਾ ਆਦਿ ਦਾ ਜਿਕਰ ਕਰਦੇ ਹੋਏ ਭਾਵੁਕ ਹੋ ਗਏ।ਉਨਾਂਮਕਾਮਰੇਡ ਜਗਜੀਤ ਸਿੰਘ ਬਾਗੀ ਜਿਨ੍ਹਾਂ ਦਾ ਬੁੱਤ ਫਰੰਟ ਦੇ ਦਫਤਰ ਵਿੱਚ ਸਥਾਪਿਤ ਕੀਤਾ ਗਿਆ ਹੈ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।ਦਵਿੰਦਰ ਸਿੰਘ ਜਟਾਣਾ ਜੋ ਕਿ ਕਾਮਰੇਡ ਦੇ ਜਗਜੀਤ ਸਿੰਘ ਬਾਗੀ ਦੇ ਜਵਾਈ ਹਨ ਨੇ ਫਰੰਟ ਵਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਮੇਰੇ ਹਲਕੇ ਦੀ ਇਹ ਪਹਿਲੀ ਸੰਸਥਾ ਹੈ, ਜਿਸ ਪਿਛਲੇ 25 ਸਾਲਾਂ ਤੋਂ ਆਮ ਲੋਕਾਂ ਦੇ ਹੱਕਾਂ ਲਈ ਲੜ ਰਹੀ ਹੈ ਅਤੇ ਭ੍ਰਿਸ਼ਟ ਹੋ ਚੁੱਕੇ ਸਰਕਾਰੀ ਤੰਤਰ ਵਿਰੁੱਧ ਝੰਡਾ ਬੁਲੰਦ ਕੀਤਾ ਹੋਇਆ ਹੈ।ਅਖੀਰ ਵਿੱਚ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਦੀਪ ਦਿਲਬਰ ਨੇ ਕੀਤਾ।
ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਲੈਕ: ਬਿਹਾਰੀ ਲਾਲ ਸੱਦੀ, ਪ੍ਰੋ. ਬਲਦੀਪ, ਸੁਰਜੀਤ ਵਿਸ਼ਦ, ਲੈਕ: ਵਿਜੇ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਐਡਵੋਕੇਟ ਗਗਨਦੀਪ ਸ਼ਰਮਾ, ਉਘੇ ਰੰਗਕਰਮੀ ਰਾਜਵਿੰਦਰ ਸਮਰਾਲਾ, ਨੀਰਜ਼ ਸਿਹਾਲਾ ਪ੍ਰਧਾਨ ਸਮਰਾਲਾ ਸੋਸ਼ਲ ਵੈਲਫੇਅਰ, ਇੰਦਰਜੀਤ ਸਿੰਘ ਕੰਗ, ਰਿੰਕੂ ਐਮ.ਸੀ ਸਮਰਾਲਾ, ਮਾ. ਪ੍ਰੇਮ ਨਾਥ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਰਣਜੀਤ ਸਿੰਘ ਉਟਾਲਾਂ, ਸ਼ਵਿੰਦਰ ਸਿੰਘ, ਦੇਸ ਰਾਜ, ਦੀਪ ਦਿਲਬਰ, ਨਵਜੀਤ ਸਿੰਘ ਪੀ.ਏ ਹਲਕਾ ਵਿਧਾਇਕ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਕੇਵਲ ਸਿੰਘ ਹੇਡੋਂ ਬੇਟ, ਕਸ਼ਮੀਰੀ ਲਾਲ, ਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੁਖਜੀਤ ਕੌਰ, ਚਰਨ ਕੌਰ, ਅਵਤਾਰ ਸਿੰਘ ਉਟਾਲਾਂ, ਪ੍ਰਿਥੀਪਾਲ ਸਿੰਘ ਭਗਵਾਨਪੁਰਾ, ਕਾਮਰੇਡ ਭਜਨ ਸਿੰਘ, ਕਾਮਰੇਡ ਕੇਵਲ ਸਿੰਘ ਮੰਜਾਲੀਆਂ, ਕੈਪਟਨ ਮਹਿੰਦਰ ਸਿੰਘ, ਕਾਮਰੇਡ ਬੰਤ ਸਿੰਘ, ਪ੍ਰਿਥੀ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਅਤੇ ਆਮ ਲੋਕ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …