ਤਰਨ ਤਾਰਨ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਰਜਿ. ਤਰਨ ਤਾਰਨ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਵੱਖ-ਵੱਖ ਉਮਰ ਵਰਗ ਦੇ ਮਹਿਲ-ਪੁਰਸ਼ਾਂ ਦੇ ਜਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ ਕਰਵਾਏ ਗਏ।ਐਸੋਸੀਏਸ਼ਨ ਦੇ ਸਕੱਤਰ ਜਰਨੈਲ ਸਿੰਘ ਸਖੀਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਧਾਨ ਗੁਰਲਾਲ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਆਯੋਜਿਤ ਇੰਨ੍ਹਾ ਖੇਡ ਪ੍ਰਤੀਯੋਗਤਾਵਾਂ ਦੌਰਾਨ ਜਿਲ੍ਹੇ ਦੇ 500 ਦੇ ਕਰੀਬ ਮਹਿਲਾ-ਪੁਰਸ਼ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਇੰਨ੍ਹਾਂ ਖੇਡਾਂ ਦਾ ਸ਼ੁੱਭਾਰੰਭ ਕਰਦਿਆਂ ਸ਼੍ਰੀ ਗੁਰੂ ਅਰਜਨ ਦੇਵ ਸਟੇਡੀਅਮ ਦੀ ਦਿੱਖ ਸੰਵਾਰਨ ਤੇ ਸਾਂਭ-ਸੰਭਾਲ ਦੀ ਵੱਚਨਬੱਧਤਾ ਦੋਹਰਾਈ।
ਇਸੇ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰੀ ਦਰਜ ਕਰਵਾਉਂਦਿਆਂ ਰਾਜ ਦੇ ਪੰਚਾਇਤ/ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਹਿਰਦ ਤੇ ਸੰਜ਼ੀਦਾ ਸੋਚ ਸਦਕਾ “ਖੇਡਾਂ ਵਤਨ ਪੰਜਾਬ ਦੀਆਂ” ਦੇ ਰਾਹੀਂ ਖੇਡ ਖੇਤਰ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦਾ ਮਿਸਾਲੀ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਕਰੋੜਾਂ ਰੁਪਏ ਦੇ ਫੰਡ ਇੰਨ੍ਹਾਂ ਕਾਰਜਾਂ ਲਈ ਰਾਖਵੇਂ ਰੱਖੇ ਗਏ ਹਨ।ਖਿਡਾਰੀਆਂ ਨੂੰ ਇੱਕ ਠੋਸ ਰਣਨੀਤੀ ਤਹਿਤ ਮੁੱਖ ਸਹੂਲਤਾਂ ਤੇ ਨੌਕਰੀਆਂ ਵਿੱਚ ਰਾਖਵਾਂਕਰਨ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਐਸੋਸੀਏਸ਼ਨ ਨੂੰ 1 ਲੱਖ ਰੁਪਏ ਆਪਣੇ ਅਖਤਿਆਰੀ ਫੰਡ ਵਿੱਚੋਂ ਦੇਣ ਦਾ ਐਲਾਨ ਕੀਤਾ।ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਨੇ ਵੀ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਭਵਿੱਖ ਵਿੱਚ ਸਹਿਯੋਗ ਦੇਣ ਦੀ ਗੱਲ ਵੀ ਆਖੀ। ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਜਦੋਂ ਕਿ ਮਹਿਮਾਨਾਂ ਤੇ ਮੋਹਤਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ।ਮੈਡਮ ਗੁਰਵਿੰਦਰ ਕੌਰ ਤੇ ਜੁਗਰਾਜ ਸਿੰਘ ਨੇ ਨਤੀਜੇ ਤਿਆਰ ਕੀਤੇ ਗਏ।
ਇਸ ਮੌਕੇ ਡੀ.ਐਸ.ਓ ਸਤਵੰਤ ਕੌਰ, ਜੁਆਇੰਟ ਸੈਕਟਰੀ ਕੁਲਵਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਕੌਰ, ਜਸਲੀਨ ਸਿੰਘ ਸਖੀਰਾ, ਗੁਰਵਿੰਦਰ ਕੌਰ, ਜੁਗਰਾਜ ਸਿੰਘ, ਸਤਨਾਮ ਸਿੰਘ ਸਿੰਘਪੁਰਾ, ਅਮਨਦੀਪ ਸਿੰਘ ਪੱਖੋਕੇ, ਸਿਕੰਦਰ ਸਿੰਘ ਵਰਾਣਾ, ਬਲਵਿੰਦਰ ਕੌਰ, ਜੀ,ਐਸ ਸੰਧੂ, ਅਜੇਰਾਜ ਸਿੰਘ ਵਡਾਲੀ, ਸੁਖਮਨਪ੍ਰੀਤ ਕੌਰ, ਸਾਖਸ਼ੀ ਝਾਅ ਆਦਿ ਹਾਜਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …