ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਸਰਦੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਹਾਰਾ ਫਾਊਂਡੇਸ਼ਨ ਵਲੋਂ ਚਲਾਏ ਗਏ ਸਹਾਰਾ ਜਨ ਸੇਵਾ ਅਭਿਆਨ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਵਿਖੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਆਈ.ਪੀ.ਐਸ ਸੰਗਰੂਰ ਦੁਆਰਾ ਕੰਬਲ, ਰਜਾਈਆਂ ਅਤੇ ਬੱਚਿਆਂ ਨੁੰ ਗਰਮ ਕੱਪੜੇ ਵੰਡ ਕੇ ਕੀਤੀ ਗਈ।ਇਹਨਾਂ ਕੰਬਲਾਂ, ਰਜਾਈਆਂ ਅਤੇ ਬੱਚਿਆਂ ਦੇ ਗਰਮ ਕੱਪੜਿਆਂ ਦੀ ਸੇਵਾ ਸੁਰਿੰਦਰ ਲਾਂਬਾ (ਆਈ.ਪੀ.ਐਸ) ਐਸ.ਐਸ.ਪੀ ਹੁਸ਼ਿਆਰਪੁਰ, ਜਨ ਸੇਵਾ ਅਭਿਆਨ ਦੇ ਡਾਇਰੈਕਟਰ ਨਰਿੰਦਰ ਸਿੰਘ ਬੱਬੂ, ਮਨਜੀਤਪਾਲ ਸਿੰਘ ਬਿੱਟੂ ਅਤੇ ਸਹਾਰਾ ਦੇ ਸਮੂਹ ਮੈਂਬਰਾਂ ਵਲੋਂ ਆਪਣੀ ਨੇਕ ਕਮਾਈ ਵਿਚੋਂ ਨਿਸ਼ਕਾਮ ਭਾਵਨਾ ਨਾਲ ਦਿੱਤੀ ਗਈ।ਐਸ.ਐਸ.ਪੀ ਸਾਹਿਬ ਨੇ ਸਹਾਰਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਹਾਰਾ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਉਡਾਰੀ ਨੇ ਸਵਾਗਤੀ ਸ਼ਬਦ ਕਹੇ ਅਤੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਨੇ ਸਹਾਰਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।ਸਹਾਰਾ ਚਾਈਲਡ ਵੈਲਫੇਅਰ ਵਿੰਗ ਦੀ ਡਾਇਰੈਕਟਰ ਰੂਹੀ ਜੋਸ਼ੀ ਕੋਸ਼ਲ, ਅਗਰਵਾਲ ਸਭਾ ਪੰਜਾਬ ਮਹਿਲਾ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਇੰਦੂ ਬਾਂਸਲ, ਸਕੱਤਰ ਵਰਿੰਦਰਜੀਤ ਸਿੰਘ ਬਜਾਜ, ਕੁਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ, ਮੈਡੀਕਲ ਵਿੰਗ ਦੇ ਡਾਇਰੈਕਟਰ ਦਿਨੇਸ਼ ਗਰੋਵਰ, ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਤਾਲਮੇਲ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਰਿੰਕੂ, ਭਾਈ ਸਤਵਿੰਦਰ ਸਿੰਘ ਭੋਲਾ ਹੈਡ ਗ੍ਰੰਥੀ, ਭਾਈ ਗੁਰਧਿਆਨ ਸਿੰਘ ਰਾਗੀ, ਮਨਪ੍ਰੀਤ ਕੌਰ, ਕਰਮਜੀਤ ਕੌਰ ਨੇ ਐਸ.ਐਸ.ਪੀ ਸਾਹਿਬ ਦਾ ਸਨਮਾਨ ਕੀਤਾ।
ਸਰਬ ਸਾਂਝੀ ਸੇਵਾ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਬੱਬੀ, ਸੁਖਵਿੰਦਰ ਸਿੰਘ ਸਰਨਾ, ਜਸ਼ਨ ਗਰੋਵਰ, ਕਰਨ ਕਥੂਰੀਆ, ਬਿਮਲਾ ਦੇਵੀ ਅਤੇ ਸਹਾਰਾ ਦੇ ਸਮੂਹ ਮੈਂਬਰ ਮੌਜ਼ੂਦ ਸਨ।ਐਸ.ਐਸ.ਪੀ ਚਹਿਲ ਨੇ ਗੁਰਦੁਆਰਾ ਸਾਹਿਬ ਵਿਖੇ ਚਲਾਏ ਜਾ ਰਹੇ ‘ਸਹਾਰਾ ਸਿਲਾਈ ਕੇਂਦਰ’ ਦਾ ਦੌਰਾ ਵੀ ਕੀਤਾ।ਜਿਥੇ ਰੂਹੀ ਜੋਸ਼ੀ ਅਤੇ ਸੈਂਟਰ ਇੰਚਾਰਜ਼ ਬਿਮਲਾ ਰਾਣੀ ਨੇ ਸਿਲਾਈ ਕੇਂਦਰ ਦੇ ਮੰਤਵ ਬਾਰੇ ਦੱਸਿਆ।ਉਨ੍ਹਾਂ ਵਲੋਂ ਨੰਨੇ ਮੁੰਨੇ ਬੱਚਿਆਂ ਨੂੰ ਗਰਮ ਕਪੜੇ ਵੀ ਵੰਡੇ ਗਏ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …