ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ ਹਰਦੀਪ ਸਿੰਘ ਦਿਓਲ)- ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਬਹੁਤ ਸਾਰੇ ਕਾਨੂੰਨ ਅੱਜ ਦੇਸ਼ ਦੇ ਪ੍ਰੀਵਾਰਿਕ ਢਾਂਚੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ।ਪੰਜਾਬ ਯੂਥ ਆਰਗੇਨਾਵੀਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ 1983 ਵਿੱਚ ਬਣੇ ਦਹੇਜ ਵਿਰੋਧੀ ਕਾਨੂੰਨ 498-ਏ, 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ (ਡੀ.ਵੀ), ਗੁਜਾਰਾ ਭੱਤਾ ਕਾਨੂੰਨ 125 ਸੀ ਆਰ ਪੀ ਸੀ, ਰੇਪ ਐਕਟ ਆਦਿ ਦੇ ਅੰਨੇਵਾਹ ਹੋ ਰਹੀ ਦੁਰਵਰਤੋਂ ਨੇ ਦੇਸ਼ ਵਿੱਚ ਦਹਿਸ਼ਤਗਰਟੀ ਅਤੇ ਅਫਰਾਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਇਸ ਕਾਨੂੰਨੀ ਅੱਤਵਾਦ ਦਾ ਸੰਤਾਪ ਅੱਜ ਦੇਸ਼ ਕਰੋੜਾਂ ਬੇਗੁਨਾਹ ਆਦਮੀ ਅਤੇ ਉਹਨਾਂ ਦੇ ਪਰਿਵਾਰ ਭੁਗਤ ਰਹੇ ਹਨ। ਮਾਨਯੋਗ ਸੁਪਰੀਮ ਕਰੋਟ ਵੀ ਦਹੇਜ ਕਾਨੂੰਨ ਦੀ ਦੁਰਵਰਤੋਂ ਨੂੰ ਇਕ ਕਾਨੂੰਨੀ ਅੱਤਵਾਦ ਕਰਾਰ ਦੇ ਚੁੱਕਾ ਹੈ ਜਿਸ ਅਨੁਸਾਰ 95 ਫੀਸਦੀ ਤੋਂ ਵੀ ਵੱਧ ਦਹੇਜ ਦੇ ਕੇਸ ਝੂਠੇ ਦਰਜ ਹੋ ਰਹੇ ਹਨ। ਅੱਜ ਦੇਸ਼ ਭਰ ਦੀਆਂ ਜੇਲਾਂ ਵਿੱਚ ਪਤੀ ਪਰਿਵਾਰ ਨਾਲ ਸਬੰਧਤ ਲੱਖਾਂ ਬਜੁਰਗ ਜਲਾਲਤ ਦੇ ਦਿਨ ਭੋਗ ਰਹੇ ਹਨ। ਔਰਤਾਂ ਦੀ ਰਾਖੀ ਲਈ ਬਣੇ ਕਾਨੂੰਨਾ ਤਹਿਤ ਲੱਖਾਂ ਨਿਰਦੋਸ਼ ਔਰਤਾਂ ਨੂੰ ਜੇਲ ਜਾਣ ਦਾ ਸੰਤਾਪ ਭੁਗਤਣਾ ਪਿਆ ਹੈ। ਜਿਨ੍ਹਾਂ ਵਿੱਚ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੀਆਂ ਲੱਖਾਂ ਨੌਜਵਾਨ ਕੁੜੀਆਂ ਹਨ ਜੋ ਬਦਕਿਸਮਤੀ ਨਾਲ ਕਿਸੇ ਨਾ ਕਿਸੇ ਦੀਆਂ ਭੈਣਾਂ ਹਨ।
ਸ.ਜੋਗੀ ਨੇ ਕਿਹਾ ਕਿ ਅੱਜ ਲੋੜ ਹੈ ਸਮਾਜ ਵਿੱਚ ਸਾਂਝੇ ਪਰਿਵਾਰਾਂ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਇਨ੍ਹਾਂ ਕਾਨੂੰਨਾਂ ਦੀ ਆੜ ਹੇਠ ਆਦਮੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਘਾਣ ਨੂੰ ਰੋਕਿਆ ਜਾਵੇ।ਨੈਸ਼ਨਲ ਕਰਾਈਮ ਰਿਪੋਟਰ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ ਸਾਲ ਕਰੀਬ 70000 ਪਤੀ ਇਸ ਕਾਨੂੰਨੀ ਅੱਤਵਾਦ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ।ਪਿਛਲੇ 9 ਸਾਲ (2005-2013) ਤੱਕ ਕਰੀਬ 5,40000 ਆਦਮੀ ਇਸ ਕਾਨੂੰਨੀ ਤਸ਼ੱਦਦ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ ਜੋ ਕਿ ਦੇਸ਼ ਦੀ ਜਮਹੂਰੀਆਤ ਲਈ ਬਹੁਤ ਸ਼ਰਮਨਾਕ ਹੈ। ਪਿਛਲੇ 4 ਸਾਲ ਵਿੱਚ ਪਤੀ ਪਰਿਵਾਰਾਂ ਨਾਲ ਸਬੰਧਤ ਕਰੀਬ 1.75000 ਨਿਰਦੋਸ਼ ਔਰਤਾਂ ਨੂੰ ਦਹੇਜ ਦੇ ਝੂਠੇ ਕੇਸਾਂ ਕਾਰਨ ਜੇਲ੍ਹ ਜਾਣਾ ਪਿਆ।
ਜਥੇਬੰਦੀ ਵਲੋਂ ਆਰੰਭੀ ”ਪਰਿਵਾਰ ਬਚਾਉ ਦੇਸ਼ ਬਚਾਉ” ਲਹਿਰ ਦੇ ਤਹਿਤ ਨਵੇਂ ਸਾਲ ਦੀ ਆਮਦ ਤੇ ਸੰਸਥਾਂ ਵਲੋਂ 29 ਦਸੰਬਰ ਨੂੰ ਦੁਪਹਿਰ 1-00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਨ੍ਹਾਂ ਕਾਨੂੰਨੀ ਦੀ ਦੁਰਵਰਤੋਂ ਦੇ ਖਿਲਾਫ ”ਕਾਲਾ ਨਵਾਂ ਸਾਲ” ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਜਥੇਬੰਦੀ ਦੇ ਕਾਰਕੁੰਨ ਦੇਸ਼ ਭਗਤ ਯਾਦਗਾਰ ਹਾਲ ਤੋਂ ਡਿਪਟੀ ਕਮਿਸ਼ਨਰ ਜਲੰਧਰ ਤੱਕ ਕਾਫਿਲੇ ਦੇ ਰੂਪ ਵਿੱਚ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ।
ਪੱਤਰਕਾਰ ਸੰਮੇਲਨ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਨਾਗਰਾ, ਹਰਵਿੰਦਰ ਸਿੰਘ ਲਾਡੀ, ਤਜਿੰਦਰ ਸਿੰਘ ਤੇਜੀ, ਗੁਰਵਿੰਦਰ ਸਿੰਘ ਮੁਲਤਾਨੀ, ਹਰਦੀਪ ਸਿੰਘ, ਕੁਲਦੀਪ ਸਿੰਘ ਹੂੰਝਣ, ਅਵਤਾਰ ਸਿੰਘ ਸੈਹੰਬੀ, ਤੇਗਾ ਸਿੰਘ ਬੱਲ, ਹਰਸਿਮਰਨ ਸਿੰਘ ਰੇਰੂ, ਅਸ਼ਵਨੀ ਸ਼ਰਮਾ, ਰਾਕੇਸ਼ ਮਹਾਜਨ, ਹਰਜੋਤ ਸਿੰਘ ਹੈਰੀ, ਬਘੇਲ ਸਿੰਘ ਭਾਟੀਆ, ਮਦਨ ਮੋੋਹਨ ਸ਼ਰਮਾ, ਪਰਮਿੰਦਰ ਸਿੰਘ ਵਿਰਦੀ ਵੀ ਹਾਜ਼ਿਰ ਸਨ।