ਈ ਮੇਲ ਜ਼ਰੀਏ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ ਵਰਕਿੰਗ ਜਰਨਲਿਸਟ
ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ) – ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਲਈ ਲੋਕ ਸੰਪਰਕ ਵਿਭਾਗ ਦੁਆਰਾ ਐਕਰੀਡਟਿਡ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਤੋਂ ਇਲਾਵਾ ਜੇਕਰ ਪੱਤਰਕਾਰੀ ਦੇ ਫੀਲਡ ਵਿੱਚ ਕੰਮ ਕਰਦੇ ਕੋਈ ਵੀ ਪੱਤਰਕਾਰ ਆਪਣੀ ਵੋਟ ਬਨਾਉਣਾ ਚਾਹੁੰਦੇ ਹਨ, ਤਾਂ ਉਹ
elections.pca@gmail.com ਮੇਲ ਆਈ.ਡੀ ‘ਤੇ 15 ਜਨਵਰੀ 2024 ਤੱਕ ਆਪਣੇ ਅਦਾਰੇ ਦੇ ਅਥਾਰਟੀ ਪੱਤਰ ਦੀ ਕਾਪੀ ਨੱਥੀ ਕਰਕੇ ਈ-ਮੇਲ ਕਰ ਸਕਦੇ ਹਨ।ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਨੇ ਦੱਸਿਆ ਕਿ ਉਕਤ ਈ ਮੇਲ ਤੋਂ ਇਲਾਵਾ ਦਸਤੀ, ਵਟਸ ਐਪ ਜਾਂ ਹੋਰ ਕਿਸੇ ਵੀ ਸਾਧਨ ਜ਼ਰੀਏ ਭੇਜਿਆ ਗਿਆ ਵੋਟਰ ਦਾ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਨਿਕਲਣ ਵਾਲੇ ਮਾਸਿਕ ਤੇ ਸਪਤਾਹਿਕ ਮੈਗਜ਼ੀਨ ਦੇ ਸੰਪਾਦਕ, ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰ, ਰੋਜ਼ਾਨਾ ਅਖਬਾਰਾਂ ਦੇ ਪੱਤਰਕਾਰ ਅਤੇ ਫੋਟੋਗ੍ਰਾਫਰ ਵੋਟਰ ਵਜੋਂ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ।ਵੋਟਰ ਦੇ ਦਾਅਵੇ ਬਾਰੇ ਅੰਤਿਮ ਫੈਸਲਾ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਈ ਗਈ ਪੰਜ਼ ਮੈਂਬਰੀ ਕਮੇਟੀ ਕਰੇਗੀ।ਉਨਾਂ ਕਿਹਾ ਕਿ ਵੋਟਰ ਸੂਚੀ ਫਾਈਨਲ ਹੋਣ ਮਗਰੋਂ ਉਕਤ ਕਮੇਟੀ ਆਪਣੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਦੇਵੇਗੀ ਅਤੇ ਵੋਟਾਂ ਦਾ ਐਲਾਨ ਕੀਤਾ ਜਾਵੇਗਾ।