ਗੋਨਿਆਣਾ ਖੁਰਦ, 22 ਦਸੰਬਰ (ਪਰਮ ਰਾਮਗੜ੍ਹੀਆ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੇ ਛੇਵੀਂ ਜਮਾਤ
ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਚਿੜੀਆਘਰ-ਬੀੜ ਤਲਾਬ ਬਠਿੰਡਾ ਵਿਖੇ ਲਗਾਇਆ ਗਿਆ।ਟੂਰ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਹੈਡਮਿਸਟ੍ਰੈਸ ਸ੍ਰੀਮਤੀ ਲਵਲੀਨ ਰਾਣੀ, ਸ਼ਮਸ਼ੇਰ ਸਿੰਘ ਪੰਜਾਬੀ ਮਾਸਟਰ ਅਤੇ ਸੇਵਕ ਸਿੰਘ ਪੀ.ਟੀ.ਆਈ ਕੀਤੀ।ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਪੰਜਾਬੀ ਮਾਸਟਰ ਸ਼ਮਸ਼ੇਰ ਸਿੰਘ ਨੇ ਬੱਚਿਆਂ ਨੂੰ ਇਥੋਂ ਦੇ ਇਤਿਹਾਸ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ।ਸਾਰੇ ਬੱਚਿਆਂ ਨੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਪੰਜਾਬੀ ਵਰਣਮਾਲਾ ਦੇ ਅੱਖਰ ਵੀ ਲਿਖੇ।ਇਸ ਦੇ ਨਾਲ਼ ਹੀ ਭੌਰਾ ਸਾਹਿਬ ਤੇ ਨੇੜਲੇ ਹੋਰ ਗੁਰੂ ਘਰਾਂ ਦੇ ਵੀ ਦਰਸ਼ਨ ਕੀਤੇ।ਸਾਰੇ ਬੱਚਿਆਂ ਨੇ ਪੰਗਤਾਂ ਵਿੱਚ ਬੈਠ ਕੇ ਲੰਗਰ ਵੀ ਛਕਿਆ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਚਿੜੀਆਘਰ ਵਿੱਚ ਬਹੁਤ ਸਾਰੇ ਪੰਛੀ ਜਿਵੇਂ ਮੋਰ, ਸੁਨਹਿਰੀ ਤਿੱਤਰ, ਹਿਰਨ, ਅਤੇ ਤੇਂਦੂਆ ਆਦਿ ਵੇਖੇ ਅਤੇ ਡੀਅਰ ਸਫਾਰੀ ਦਾ ਆਨੰਦ ਮਾਣਿਆ।
ਇਹ ਇੱਕ ਰੋਜ਼ਾ ਟੂਰ ਜਾਣਕਾਰੀ ਵਿੱਚ ਵਾਧਾ ਕਰਨ ਦੇ ਨਾਲ-ਨਾਲ ਮਨੋਰੰਜ਼ਨ ਭਰਪੂਰ ਰਿਹਾ।ਸੇਵਕ ਸਿੰਘ ਪੀ.ਟੀ.ਆਈ ਦੀ ਨਿਗਰਾਨੀ ਹੇਠ ਬੱਚਿਆਂ ਨੇ ਅਨਸਾਸ਼ਨ ਬਣਾਈ ਰੱਖਿਆ।ਸਕੂਲ ਹੈਡਮਿਸਟ੍ਰੈਸ ਮੈਡਮ ਲਵਲੀਨ ਰਾਣੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਗਿਆਨਕ, ਧਾਰਮਿਕ ਅਤੇ ਇਤਿਹਾਸਕ ਥਾਵਾਂ ਦੇ ਵਿੱਦਿਅਕ ਟੂਰ ਲਗਵਾਏ ਜਾਂਦੇ ਹਨ, ਜੋ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ‘ਚ ਸਹਾਈ ਸਿੱਧ ਹੁੰਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media