Friday, June 21, 2024

ਨੰਨ੍ਹੀ ਪਰੀ

ਸਾਡੇ ਵਿਹੜੇ ਨੰਨ੍ਹੀ `ਸਮਰੀਨ` ਹੈ ਆਈ,
ਸਾਰੇ ਪਰਿਵਾਰ ਲਈ ਖੁਸ਼ੀਆਂ ਲਿਆਈ।
ਨੰਨ੍ਹੀ ਪਰੀ ਜਦ ਆਈ ਵਿਹੜੇ,
ਸਭ ਪਰਿਵਾਰ ਦੇ ਖਿੜ ਗਏ ਚਿਹਰੇ।
ਲਕਸ਼ਮੀ ਮਾਂ ਦਾ ਰੂਪ ਹੈ ਬੇਟੀ,
ਜਿਸ ਦੀ ਬਖਸ਼ਿਸ਼ ਅਸੀਂ ਵੀ ਪਾਈ।
ਮਾਤਾ-ਪਿਤਾ, ਭੂਆ ਤੇ ਫੁੱਫੜ ਸਦਕੇ ਜਾਂਦੇ,
ਸਮਰੀਨ ਨੇ ਘਰ ਵਿੱਚ ਰੌਣਕ ਲਾਈ।
ਪੜਦਾਦੀ ਤੇ ਦਾਦਾ-ਦਾਦੀ ਸ਼ੁਕਰ ਹੈ ਕੀਤਾ,
ਰੱਬ ਨੇ ਘਰ ਰਹਿਮਤ ਬਰਸਾਈ।
ਤਾਈ-ਤਾਇਆ ਬਹੁਤ ਖੁਸ਼ ਨੇ ਦਿਸਦੇ,
ਮਨਰਾਜ ਤੇ ਹਰਗੁਨ ਵੀਰਾਂ ਖੁਸ਼ੀ ਮਨਾਈ।
ਮਾਮੇ-ਮਾਸੀ ਤੇ ਮਾਸੜ ਖੁਸ਼ੀ ਪ੍ਰਗਟਾਉਂਦੇ,
ਨਾਨਾ-ਨਾਨੀ ਚੁੱਕ ਸੀਨੇ ਲਾਈ।
ਰੱਬ ਦਾ ਰੂਪ ਨੇ ਹੁੰਦੇ ਬੱਚੇ,
ਸਿਆਣਿਆਂ ਨੇ ਇਹ ਗੱਲ ਸਮਝਾਈ।
ਸਾਡੇ ਘਰ `ਸੱਗੂ` ਨੰਨ੍ਹੀ ਪਰੀ ਹੈ ਆਈ,
ਰੱਬ ਨੇ ਘਰ ਰਹਿਮਤ ਬਰਸਾਈ।
ਸਾਡੇ ਵਿਹੜੇ ਨੰਨੀ ਪਰੀ `ਸਮਰੀਨ` ਹੈ ਆਈ,
ਸਾਰੇ ਪਰਿਵਾਰ ਲਈ ਖੁਸ਼ੀਆਂ ਲਿਆਈ।
2212202301

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ। ਮੋ – 9888262962

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …