ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – ਕੇਂਦਰ ਦੀ ਮੋਦੀ ਸਰਕਾਰ ਵਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਵੈਨ ਅੱਜ ਹਲਕਾ ਸੁਨਾਮ ਦੇ ਪਿੰਡ ਮੰਡੇਰ ਕਲਾਂ ਵਿਖੇ ਪਹੁੰਚੀ ਇਸ ਸਮੇਂ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਵੀ ਸ਼ਿਰਕਤ ਕੀਤੀ।
ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਉਥੇ ਮੌਜ਼ੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਪੱਖੀ ਸਰਕਾਰ ਹੈ।ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਭਾਰਤ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ `ਤੇ ਵਿਕਾਸ ਕੀਤਾ ਹੈ, ਜੋ ਪਿਛਲੀਆਂ ਸਰਕਾਰਾਂ ਵਿੱਚ ਅਸੰਭਵ ਲੱਗਦਾ ਸੀ।ਉਸ ਨੂੰ ਮੋਦੀ ਸਰਕਾਰ ਨੇ ਸੰਭਵ ਹੀ ਨਹੀਂ ਕੀਤਾ ਸਗੋਂ ਕਰਕੇ ਵਿਖਾਇਆ ਹੈ।
ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਮੋਦੀ ਜੀ ਦੀ ਸਰਕਾਰ ਵਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਅੱਜ ਪਿੰਡ ਮੰਡੇਰ ਕਲਾਂ ਦੇ ਨਿਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪਹਿਲਾਂ ਜਾਣੂ ਕਰਵਾਇਆ ਗਿਆ ਫਿਰ ਮੌਕੇ `ਤੇ ਕੈਂਪ ਵਿੱਚ ਹਰ ਯੋਗ ਵਿਅਕਤੀ ਦੇ ਫਾਰਮ ਭਰਾਵਾ ਕੇ ਲਾਭ ਦਿੱਤਾ ਗਿਆ।
ਮੈਡਮ ਬਾਜਵਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੁਪਏ ਵਾਲੀ ਕਿਸ਼ਤ), ਆਯੂੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ), ਪੈਨਸ਼ਨਾਂ (ਬੁੱਢਾਪਾ, ਅੰਗਹੀਣ, ਵਿਧਵਾ), ਮੈਡੀਕਲ ਕਾਰਡ, ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟਰ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰ ਕੇ ਅਤੇ ਫਰੀ ਮੈਡੀਕਲ ਚੈਕਅਪ, ਫਰੀ ਦਵਾਈਆਂ ਦੇ ਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।
ਮੈਡਮ ਬਾਜਵਾ ਨੇ ਦੱਸਿਆ ਕਿ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਕੇਂਦਰੀ ਸਿੱਖਿਆ ਮੰਤਰੀ ਸੁਭਾਸ਼ ਸਰਕਾਰ ਨੂੰ ਪਿੰਡ ਮੰਡੇਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅੱਪਗ੍ਰੇਡ ਕਰਨ ਅਤੇ ਪਿੰਡ ਮੰਡੇਰ ਕਲਾਂ ਵਿਖੇ ਵੱਡਾ ਕਮਿਊਨਿਟੀ ਹਾਲ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਹੈ।ਮੈਡਮ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਹਲਕਾ ਸੁਨਾਮ ਦੇ ਹਰ ਇੱਕ ਪਿੰਡ ਅਤੇ ਸ਼ਹਿਰ ਵਿੱਚ ਇਸ ਕੈਂਪ ਰਾਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ ਅਤੇ ਮੈਡਮ ਬਾਜਵਾ ਨੇ ਸਮੂਹ ਪ੍ਰਸ਼ਾਸਨ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜੋ ਇਸ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਸਾਥ ਦੇ ਕੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦੇ ਰਹੇ ਹਨ।
ਇਸ ਮੌਕੇ ਐਸ.ਡੀ.ਐਮ ਸੰਗਰੂਰ ਚਰਨਜੋਤ ਵਾਲੀਆ, ਹਰਮਨਦੇਵ ਸਿੰਘ ਬਾਜਵਾ, ਸਰਪੰਚ ਮੰਡੇਰ ਕਲਾਂ ਸੁਖਦੀਪ ਸਿੰਘ ਹੈਪੀ, ਰਵੀ ਡਸਕਾ ਭਾਜਪਾ ਯੂਥ ਪ੍ਰਧਾਨ, ਹਿੰਮਤ ਬਾਜਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਸਰਪੰਚ ਪਰਮਜੀਤ ਸਿੰਘ ਦੁੱਲਟ ਵਾਲਾ, ਨੌਜਵਾਨ ਆਗੂ ਯਾਦਵਿੰਦਰ ਸਿੰਘ ਵਿੱਕੀ ਲੌਂਗੋਵਾਲ, ਕੌਸਲਰ ਬਲਵਿੰਦਰ ਸਿੰਘ, ਜੱਗ ਨੰਬਰਦਾਰ, ਪਵਨ ਮੰਡੇਰਾ ਆਦਿ ਮੌਜ਼ੂਦ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …