Wednesday, July 17, 2024

ਸਫ਼ਰ ਏ ਸ਼ਹਾਦਤ ਨੂੰ ਸਮਰਪਿਤ ਸੁੰਦਰ ਪੰਜਾਬੀ ਲਿਖਾਈ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਸ਼ਹੀਦੀ ਸਮਾਗਮ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਅਤੇ ਵੈਲਫ਼ੇਅਰ ਸੁਸਾਇਟੀ ਵਲੋਂ ਮਾਤਾ ਗੁਜਰ ਕੌਰ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਚਮਕੌਰ ਦੀ ਜੰਗ ਦੌਰਾਨ ਸ਼ਹੀਦ ਹੋਏ ਸਮੁੱਚੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਤਰਨਤਾਰਨ ਰੋਡ ਵਿਖੇ `ਸਫ਼ਰ ਏ ਸ਼ਹਾਦਤ` ਨੂੰ ਸਮਰਪਿਤ ਸੁੰਦਰ ਪੰਜਾਬੀ ਲਿਖਾਈ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਲਗਭਗ 60 ਬੱਚਿਆਂ ਨੇ ਭਾਗ ਲਿਆ।
ਸੁੰਦਰ ਪੰਜਾਬੀ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਬਾਨ, ਕਿਰਨਜੋਤ ਕੌਰ ਪੰਜਵੀਂ ਜਮਾਤ, ਦੂਸਰਾ ਸਥਾਨ ਦਿਸ਼ਾ ਜਮਾਤ ਪੰਜਵੀਂ ਅਤੇ ਤੀਜ਼ਾ ਸਥਾਨ ਸ਼ੋਭਿਤਾ ਜਮਾਤ ਚੌਥੀ ਨੇ ਪ੍ਰਾਪਤ ਕੀਤਾ।ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਰਵਨੀਤ ਕੌਰ ਜਮਾਤ ਪੰਜਵੀਂ, ਦੂਸਰਾ ਸਥਾਨ, ਹਰਮਨਜੀਤ ਕੌਰ ਜਮਾਤ ਪੰਜਵੀਂ ਅਤੇ ਤੀਸਰਾ ਸਥਾਨ ਸੁਖਮਨੀ ਕੌਰ ਜਮਾਤ ਪੰਜਵੀਂ ਨੇ ਪ੍ਰਾਪਤ ਕੀਤਾ।
ਸੁਸਾਇਟੀ ਪ੍ਰਧਾਨ ਦਵਿੰਦਰ ਸਿੰਘ ਮਰਦਾਨਾ ਨੇ ਕਿਹਾ ਕਿ ਬੱਚਿਆਂ ਨੂੰ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਅਤੇ ਸੁਸਾਇਟੀ ਦੇ ਸਮੂਹ ਸਹਿਯੋਗੀਆਂ ਵਲੋਂ ਅਦਾ ਕੀਤੀ ਗਈ।
ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਮੁੱਖ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ, ਨੀਲਮ ਸ਼ਰਮਾ, ਪਰਮਜੀਤ ਕੌਰ, ਹਰਵਿੰਦਰ ਸਿੰਘ, ਪਲਕ, ਨਿਸ਼ਾ, ਗਗਨਦੀਪ ਕੌਰ, ਰੋਮਾਂ ਬਾਜਵਾ, ਸਪਰਿੰਗ ਡੇਲ ਸੀਨੀਅਰ ਸਕੂਲ ਤੋਂ ਹਰਪਾਲ ਸਿੰਘ, ਸੰਦੀਪ ਸਿੰਘ ਜੱਜ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਜੈਦੀਪ ਸਿੰਘ, ਗੁਰਨੂਰ ਸਿੰਘ, ਮਨਰੂਪ ਕੌਰ ਅਤੇ ਗੁਰਅੰਸ਼਼ ਕੌਰ ਹਾਜ਼ਰ ਸਨ।

Check Also

ਫੱਗੂਵਾਲਾ ਸਕੂਲ ਵਿਖੇ ਛਾਂਦਾਰ ਅਤੇ ਫੁੱਲਾਂ ਦੇ ਬੂਟੇ ਲਗਾਏ ਗਏ

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਵਲੋਂ ਰੁੱਖ ਲਗਾਓ, …