ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਭਾਰਤ ਵਿਕਾਸ ਪਰਿਸ਼ਦ ਸੁਨਾਮ ਦੇ ਮੈਂਬਰ ਇੱਥੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨੂੰ ਮਿਲਣ ਲਈ ਪ੍ਰਧਾਨ ਭੂਸ਼ਣ ਕਾਂਸਲ ਦੀ ਰਹਿਨੁਮਾਈ ਵਿੱਚ ਪਹੁੰਚੇ।ਉਹਨਾਂ ਨੇ ਇਥੇ ਪਹੁੰਚ ਕੇ ਬਜੁਰਗਾਂ ਨਾਲ ਬੈਠ ਕੇ ਬਹੁਤ ਲੰਮੀਆਂ ਅਤੇ ਮੋਹ ਦੀਆਂ ਤੰਦਾਂ ਜੋੜਨ ਵਾਲੀਆਂ ਗੱਲਾਂ ਕੀਤੀਆਂ।ਬਹੁਤ ਸਾਰੇ ਮੈਂਬਰ ਗੱਲਾਂ ਕਰਦੇ ਕਰਦੇ ਭਾਵੁਕ ਹੋ ਗਏ।ਇੱਕ ਬਜ਼ੁਰਗ ਜੋ ਬਨਾਰ ਤੋਂ ਆਇਆ ਹੋਇਆ ਸੀ ਨੇ ਰੋਂਦੇ ਹੋਏ ਆਪਣੀ ਜੀਵਨ ਗਾਥਾ ਦੱਸੀ ਤਾਂ ਉਸ ਨੂੰ ਸੁਣ ਕੇ ਕਈ ਮੈਂਬਰਾਂ ਦੀਆਂ ਅੱਖਾਂ ਨਮ ਹੋ ਗਈਆਂ।ਇਥੇ ਹੀ ਰਹਿੰਦੇ ਇੱਕ ਬਜ਼ੁੁਰਗ ਰਵਿੰਦਰ ਭਾਨ ਆਪਣੀ ਹੱਡਬੀਤੀ ਦੇ ਨਾਲ ਨਾਲ ਆਏ ਹੋਏ ਮੈਂਬਰਾਂ ਨਾਲ ਗੀਤਾ ਦੇ ਗਿਆਨ ਦੀਆਂ ਗੱਲਾਂ ਕੀਤੀਆਂ।ਉਘੇ ਸਿੱਖਿਆ ਸ਼ਾਸਤਰੀ ਅਤੇ ਪੱਤਰਕਾਰ ਯਸ਼ਪਾਲ ਮੰਗਲਾ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਆਖਿਆ ਕਿ ਇਥੇ ਆ ਕੇ ਉਨਾਂ ਦੀ ਵਿਚਾਰਧਾਰਾ ਵਿੱਚ ਤਬਦੀਲੀ ਹੋ ਗਈ।ਪਹਿਲਾਂ ਉਹ ਕਹਿੰਦੇ ਸਨ ਕਿ ਬਿਰਧ ਆਸ਼ਰਮ ਕਿਉਂ, ਪਰ ਹੁਣ ਸੋਚਦੇ ਹਨ ਕਿ ਬਿਰਧ ਆਸ਼ਰਮ ਕਿਉਂ ਨਹੀਂ।ਸੰਸਥਾ ਦੇ ਪ੍ਰਧਾਨ ਭੂਸ਼ਣ ਕਾਂਸਲ ਨੇ ਕਿਹਾ ਕਿ ਅਵਿਨਾਸ਼ ਰਾਣਾ ਅਤੇ ਉਨਾਂ ਦਾ ਪਰਿਵਾਰ ਜਿਸ ਤਰ੍ਹਾਂ ਸੇਵਾ ਕਰ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਅਨੋਖੀ ਮਿਸਾਲ ਹੈ।ਅੰਤ ਵਿੱਚ ਬਿਰਧ ਆਸ਼ਰਮ ਦੇ ਚੇਅਰਮੈਨ ਅਵਿਨਾਸ਼ ਰਾਣਾ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਆਪ ਵਰਗੇ ਸਮਾਜ ਸੇਵੀ ਜਥੇਬੰਦੀਆਂ ਨੂੰ ਮਿਲ ਕੇ ਹੌਸਲਾ ਅਤੇ ਹਿੰਮਤ ਮਿਲਦੀ ਹੈ, ਤੁਹਾਡਾ ਆਉਣਾ ਸਾਡੇ ਲਈ ਇਕ ਵਡਮੁੱਲੀ ਦਾਤ ਹੈ ।
ਹਰੀਸ਼ ਗਖੜ (ਮੈਨੇਜਿੰਗ ਡਾਇਰੈਕਟਰ ਬੀ.ਐਸ.ਡੀ ਪਬਲਿਕ ਸਕੂਲ ਜਖੇਪਲ) ਨੇ ਆਖਿਆ ਕਿ ਬਜ਼ੁਰਗਾਂ ਨੂੰ ਸੰਭਾਲਣਾ ਸਾਰੇ ਸੇਵਾ ਕਾਰਜ਼ਾਂ ਤੋਂ ਬਿਹਤਰ ਹੈ।ਅਸ਼ੋਕ ਵਰਮਾ, ਯਸ਼ਪਾਲ ਮੰਗਲਾ, ਐਡਵੋਕੇਟ ਸਾਹਿਲ, ਸੀ.ਏ ਰਕੇਸ਼ ਬੰਸਲ, ਸੀ.ਏ ਭੁਵਨੇਸ਼ ਜੈਨ, ਪ੍ਰਿੰਸੀਪਲ ਦਿਨੇਸ਼ ਜਿੰਦਲ, ਹਰੀਸ਼ ਗੱਖੜ, ਰਕੇਸ਼ ਕੁਮਾਰ, ਪੁਨੀਤ ਬੰਸਲ ਨੇ ਆਪਣੇ ਵਿਚਾਰ ਪੇਸ਼ ਕੀਤੇ।ਭਾਰਤ ਵਿਕਾਸ ਪਰੀਸ਼ਦ ਵਲੋਂ ਇਥੇ ਰਹਿ ਰਹੇ ਬਜ਼ੁੁਰਗਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਭੇਟ ਕੀਤਾ ਗਿਆ ।
ਇਸ ਸਮੇਂ ਰੇਨੂ ਰਾਣਾ, ਲਖਬੀਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕਰਮਜੀਤ ਕੌਰ, ਅਮਨ ਕੌਰ ,ਕਿਰਨ ਕੌਰ, ਲਖਵੀਰ ਕੌਰ, ਜਸਪ੍ਰੀਤ ਕੌਰ, ਰਾਜੂ ਨੱਟ ਤੋਂ ਇਲਾਵਾ ਸਾਰੇ ਬਜ਼ੁੁਰਗ ਅਤੇ ਸਟਾਫ ਮੈਂਬਰ ਮੌਜ਼ੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …