Sunday, October 6, 2024

ਐਨ.ਐਸ.ਐਸ ਕੈਂਪ ਦੌਰਾਨ ਕੀਤੀ ਸਕੂਲ ਮੈਗਜ਼ੀਨ ਦੀ ਘੁੰਡ ਚੁੱਕਾਈ

ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਲਗਾਏ ਗਏ ਸਪੈਸ਼ਲ ਸੱਤ ਰੋਜ਼ਾ ਕੈਂਪ ਦਾ ਚੌਥਾ ਦਿਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਨੂੰ ਸਮਰਪਿਤ ਕਰਦਿਆਂ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਆਹਿਦ ਲੈਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ।ਸਕੂਲ ਮੈਗਜ਼ੀਨ “ਨੰਨੀਆਂ ਕਲਮਾਂ” ਦਾ ਤੀਸਰਾ ਅੰਕ ਜਾਰੀ ਕੀਤਾ ਗਿਆ।ਸਕੂਲ ਵੈਲਫੇਅਰ ਨਾਲ ਜੁੜੀਆਂ ਨਗਰ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕਰਕੇ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ।ਸਕੂਲ ਦੇ ਇੰਚਾਰਜ਼ ਪ੍ਰਿੰਸੀਪਲ ਤੇ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਸਮਾਗਮ ‘ਚ ਪਹੁੰਚਣ ਵਾਲੇ ਸਾਰੇ ਨਗਰ ਨਿਵਾਸੀਆਂ ਨੂੰ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹੱਥੀਂ ਕਿਰਤ ਕਰਨ ‘ਚ ਕਿਸੇ ਕਿਸਮ ਦੀ ਝਿਜਕ ਜਾਂ ਸ਼ਰਮ ਮਹਿਸੂਸ ਨਾ ਕਰਨ ਦੀ ਪ੍ਰੇਰਨਾ ਦੇਣਾ ਹੈ ਤਾਂ ਜੋ ਉਹਨਾਂ ਅੰਦਰ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।ਲੈਕਚਰਾਰ ਹਿਸਟਰੀ ਰਾਜੇਸ਼ ਕੁਮਾਰ ਨੇ ਕੈਂਪ ਦੀ ਰਿਪੋਰਟ ਸਾਂਝੀ ਕੀਤੀ।
ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਹਰਜੀਤ ਸਿੰਘ ਫੌਜੀ, ਚਮਕੌਰ ਸਿੰਘ ਮਹਿਲਾਂ, ਅਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੀ ਜੰਗ ਵਿੱਚ ਹਰ ਤਰ੍ਹਾਂ ਦੀ ਲੜਾਈ ਲੜਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਸਮਾਜ ਲਈ ਇੱਕ ਵੱਡਾ ਖਤਰਾ ਹੈ।ਉਹਨਾਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਵਲੋਂ ਸਕੂਲ ਦੀ ਦਿੱਖ, ਪੜ੍ਹਾਈ, ਅਨੁਸਾਸ਼ਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਤੇ ਹਰ ਕਦਮ ਤੇ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।ਸਮਾਗਮ ਦੌਰਾਨ ਵੱਖ-ਵੱਖ ਵਿਦਿਆਰਥੀਆਂ ਨੇ ਚਾਰ ਸਹਿਬਜ਼ਾਦਿਆਂ ਦੇ ਜੀਵਨ ਬਾਰੇ ਗੀਤ, ਕਵਿਤਾਵਾਂ, ਵਾਰਾਂ ਪੇਸ਼ ਕੀਤੀਆਂ।ਹਰਵਿੰਦਰ ਸਿੰਘ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ “ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ” ਦਾ ਗਾ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜ਼ਦਾ ਕੀਤਾ।ਮੰਚ ਦਾ ਸੰਚਾਲਨ ਗਗਨਦੀਪ ਸਿੰਘ ਤੇ ਬੂਟਾ ਸਿੰਘ ਨੇ ਕੀਤਾ।
ਸਕੂਲ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਚੁੱਕੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਇਕਦੀਸ਼ ਕੌਰ ਨੇ ਸਕੂਲ ਸਟਾਫ ਵਲੋਂ ਆਯੋਜਿਤ ਐਨ.ਐਸ.ਐਸ ਕੈਂਪ ਅਤੇ ਸਕੂਲ ਮੈਗਜ਼ੀਨ ਲਈ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਰਪੰਚ ਬਲਦੇਵ ਸਿੰਘ ਨੰਬਰਦਾਰ, ਸ਼ਿਵ ਕੁਮਾਰ ਜ਼ਿੰਦਲ, ਹਰਦੇਵ ਸਿੰਘ ਬਿਲਖੂ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਾਜ਼ਰ ਸਿੰਘ ਝੱਲੀ, ਗਗਨਦੀਪ ਸਿੰਘ ਮਿੱਠੂ, ਇਕਬਾਲ ਸਿੰਘ ਜੇਜੀ, ਗੁਰਸੇਵਕ ਸਿੰਘ, ਸੁਖਬੀਰ ਸਿੰਘ, ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਗੁਰਦੀਪ ਸਿੰਘ, ਨਰੇਸ਼ ਰਾਣੀ, ਚਰਨਦੀਪ ਸੋਨੀਆ, ਸੁਖਵਿੰਦਰ ਕੌਰ ਮਡਾਹੜ, ਅੰਜ਼ਨ ਅੰਜੂ, ਭਰਤ ਸ਼ਰਮਾ, ਰਕੇਸ਼ ਕੁਮਾਰ ਸ਼ਰਮਾ, ਕਰਨੈਲ ਸਿੰਘ, ਲਖਵੀਰ ਸਿੰਘ, ਹਰਵਿੰਦਰ ਸਿੰਘ,ਸ਼ਮਸ਼ੇਰ ਸਿੰਘ, ਗਗਨਜੋਤ ਕੌਰ, ਦੀਪਸ਼ਿਖਾ ਬਹਿਲ, ਪ੍ਰੀਤੀ ਰਾਣੀ, ਸੰਦੀਪ ਸਿੰਘ, ਸ਼ਵੇਤਾ ਅਗਰਵਾਲ, ਸਵਿਤਾ ਵਸ਼ਿਸ਼ਟ, ਵੰਦਨਾ ਸਿੰਗਲਾ, ਪਰਮਜੀਤ ਕੌਰ, ਬਲਵਿੰਦਰ ਕੌਰ, ਹਰਵਿੰਦਰ ਸਿੰਘ, ਮਨਜਿੰਦਰ ਕੌਰ, ਨਿਰਮਲ ਸਿੰਘ, ਅਸ਼ਵਨੀ ਕੁਮਾਰ, ਰਜਨੀ ਬਾਲਾ, ਸੰਜੀਵ ਕੁਮਾਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

 

 

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …