ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ) – ਬੀ.ਸੀ ਏਕਤਾ ਮੰਚ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸੱਗੂ ਵਲੋਂ ਪਿਛਲੇ ਦਿਨੀ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਸਾਬਕਾ ਮੁੱਖ ਮੰਤਰੀ ਯੂ.ਪੀ ਅਤੇ ਯੂ.ਪੀ ਵਿਧਾਨ ਸਭਾ ‘ਚ ਮੌਜ਼ੂਦਾ ਵਿਰੋਧੀ ਧਿਰ ਦੇ ਨੇਤਾ ਅਖਲੇਸ਼ ਯਾਦਵ ਨਾਲ ਦਿੱਲੀ ਵਿਖੇ ਇਕ ਮੁਲਾਕਾਤ ਦੋਰਾਨ ਪੰਜਾਬ ਵਿੱਚ ਓ.ਬੀ.ਸੀ ਵਰਗ ਦੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਅਖਲੇਸ਼ ਯਾਦਵ ਨੇ ਓ.ਬੀ.ਸੀ ਵਰਗ ਦੇ ਮੁੱਦਿਆਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਅਤੇ ਸੰਕੇਤ ਦਿੱਤਾ ਕਿ ਆਉਣ ਵਾਲੀਆਂ ਚੋਣਾਂ 2024 ਅਤੇ 2027 ਵਿੱਚ ਸਮਾਜਵਾਦੀ ਪਾਰਟੀ ਆਪਣੇ ਬਲਬੂਤੇੇ ਪੰਜਾਬ ਵਿੱਚ ਹਿੱਸਾ ਲਵੇਗੀ, ਜਿਸ ਦੀ ਤਿਆਰੀ ਹੋ ਰਹੀ ਹੈ।ਉਨਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਹਨ ਅਤੇ ਓ.ਬੀ.ਸੀ ਵਰਗ ਦੀ ਹਰ ਮੰਗ ਨੂੰ ਪਹਿਲ ਦੇ ਅਧਾਰ ‘ਤੇ ਵਿਚਾਰਣਗੇ ਤਾਂ ਜੋ ਪੰਜਾਬ ਦੇ ਓ.ਬੀ.ਸੀ ਵਰਗ ਨੂੰ ਵੀ ਬਰਾਬਰ ਹਿੱਸੇਦਾਰੀ ਮਿਲੇ ਤੇ ਇਸ ਵਰਗ ਦਾ ਵੀ ਸਮਾਜਿਕ ਪਰਿਵਰਤਨ ਹੋ ਸਕੇ ।
ਇਸ ਸਮੇਂ ਡਾ. ਗੁਰਮੇਜ ਸਿੰਘ ਮਠਾੜੂ ਬੁਲਾਰਾ ਸਮਾਜਵਾਦੀ ਪਾਰਟੀ, ਕੁਲਦੀਪ ਸਿੰਘ ਭੁੱਲਰ ਇੰਚਾਰਜ਼ ਪੰਜਾਬ/ਚੰਡੀਗੜ੍ਹ ਸਮਾਜਵਾਦੀ ਪਾਰਟੀ ਅਤੇ ਹੋਰ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …