ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਕੌਮੀ ਖੇਡ ਮੁਕਬਲਿਆਂ ‘ਚ ਸੱਤ ਪਹਿਲੇ ਸਥਾਨਾਂ ਅਤੇ ਪੰਜ ਸੋਨ ਤਮਗਿਆਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਆਰਿਆ ਰਤਨ ਡਾ. ਪੂਨਮ ਸੂਰੀ ਪਦੱਮਸ਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਕੇ ਆਸ਼ੀਰਵਾਦ ਨਾਲ ਡਾ. ਵੀ. ਸਿੰਘ ਡਾਇਰੈਕਟਰ ਡੀ.ਏ.ਵੀ ਪਬਲਿਕ ਸਕੂਲਜ਼ ਅਤੇ ਸੰਯੋਜਕ ਡੀ.ਏ.ਵੀ ਕੌਮੀ ਖੇਡ ਮੁਕਾਬਲੇ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰ ਪੱਧਰੀ ਮੁਕਾਬਲਿਆਂ ਦਾ ਆਯੋਜਨ ਜਨਵਰੀ 2024 ‘ਚ ਨਵੀਂ ਦਿੱਲੀ ਦੇ ਵੱਖ-ਵੱਖ ਡੀ.ਏ.ਵੀ ਸਕੂਲਾਂ ‘ਚ ਕਰਵਾਇਆ ਗਿਆ।ਅਲ਼ੱਗ-ਅਲ਼ੱਗ ਉਮਰ ਵਰਗ ਦੇ ਮੁਕਾਬਲਿਆਂ ‘ਚ ਦੇਸ਼ ਭਰ ਕੇ ਡੀ.ਏ.ਵੀ ਸਕੂਲਾਂ ਦੇ ਲੜਕੇ ਲੜਕੀਆਂ ਨੇ ਭਾਗ ਲਿਆ।
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਲੜਕਿਆਂ ਨੇ ਬੈਡਮਿੰਟਨ, ਕ੍ਰਿਕੇਟ, ਲਾਅਨ ਟੈਨਿਸ ਅਤੇ ਟੇਬਲ-ਟੈਨਿਸ ਸਾਰਿਆਂ ‘ਚ ਪਹਿਲੇ ਸਥਾਨ ਪ੍ਰਾਪਤ ਕੀਤੇ।ਕਰਾਟੇ ‘ਚ ਇੱਕ ਸੋਨ, ਇੱਕ ਕਾਂਸੀ ਅਤੇ ਵੁਸ਼ੂ ‘ਚ ਇੱਕ ਚਾਂਦੀ ਅਤੇ ਜੁਡੋ ‘ਚ ਇੱਕ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।
ਲੜਕੀਆਂ ਨੇ ਲਾਅਨ-ਟੈਨਿਸ ਅੰਡਰ-19 ਅਤੇ ਟੇਬਲ ਟੇਨਿਸ ਅੰਡਰ- 14 ‘ਚ ਪਹਿਲਾ ਅਤੇ ਟੇਬਲ ਟੈਨਿਸ ਅੰਡਰ- 17 ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ।ਤੈਰਾਕੀ ਵਿੱਚ ਤਿੰਨ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।ਕਰਾਟੇ ‘ਚ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦਾ ਤਮਗਾ, ਬਾਸਕਿਟਬਾਲ ‘ਚ ਦੂਰਾ ਸਥਾਨ ਅਤੇ ਸ਼ਤਰੰਜ ਤੇ ਰੋਲਰ ਸਕੇਟਿੰਗ ‘ਚ ਇੱਕ-ਇੱਕ ਕਾਂਸੀ ਦਾ ਤਮਗਾ ਜਿਤਿਆ ਹੈ।
ਸਕੂਲ ਨੇ ਸੱਤ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਹਾਸਲ ਕੀਤੇ ਹਨ।ਪੰਜ ਸੋਨ, ਤਿੰਨ ਚਾਂਦੀ, ਸੱਤ ਕਾਂਸੀ ਅਤੇ ਇੱਕ ਮੁਕਾਬਲੇ ‘ਚ ਦੂਜਾ ਅਤੇ ਇੱਕ ਵਿੱਚ ਤੀਜ਼ਾ ਸਥਾਨ ਹਾਸਲ ਕੀਤਾ।
ਪ੍ਰਿਂਸੀਪਲ ਡਾ. ਅੰਜ਼ਨਾ ਗੁਪਤਾ ਨੇ ਖਿਡਾਰੀਆਂ, ਉਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱੱਤੀ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਇਸ ਸ਼ਾਨਦਾਰ ਸਫਲਤਾ ‘ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …