Wednesday, July 3, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਾਲਾ ਲਾਜਪਤ ਰਾਏ ਨੂੰ ਯਾਦ ਕੀਤਾ

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਭਾਰਤੀ ਅਜ਼ਾਦੀ ਸੰਗਰਾਮ ਦੀ ਉਘੀ ਸ਼ਖਸ਼ੀਅਤ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਮਨਾਇਆ ਗਿਆ।ਉਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਵਿੱਚ ਹੋਇਆ ਸੀ।ਲਾਲਾ ਲਾਜਪਤ ਰਾਏ ਜੀ ਆਰਿਆ ਸਮਾਜ ਨਾਲ ਜੁੜ ਗਏ, ਸਮਾਜ ਅਤੇ ਕਾਨੂੰਨ ਦਾ ਅਭਿਆਸ ਕਰਨ ਤੋਂ ਇਲਾਵਾ ਉਨ੍ਹਾਂ ਨੇ ਦਇਆਨੰਦ ਸਰਸਵਤੀ ਜੀ ਲਈ ਫੰਡ ਇਕੱਠਾ ਕਰਨ ਦਾ ਕੰਮ ਕੀਤਾ।ਭਾਰਤ ਦੀ ਅਜ਼ਾਦੀ ਲਈ ਵੱਖ-ਵੱਖ ਅੰਦੋਲਨਾਂ ਵਿੱਚ ਹਿੱਸਾ ਲਿਆ ਤੇ ਲਾਲ, ਬਾਲ, ਪਾਲ ਤਿਕੜੀ ਵਿੱਚ ਯੋਗਦਾਨ ਪਾਇਆ।
ਵਿਦਿਆਰਥੀਆਂ ਨੇ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਜਯੰਤੀ ਨੂੰ ਮਨਾਉਣ ਲਈ ਕਵਿਤਾਵਾਂ ਸੁਣਾਈਆਂ ਅਤੇ ਦੇਸ਼-ਭਗਤੀ ਦੇ ਗੀਤ ਗਾਏ।ਉਨ੍ਹਾਂ ਨੇ ਇਸ ਮਹਾਨ ਦੇਸ਼-ਭਗਤ ਅਤੇ ਉਸ ਵਿੱਚ ਮੌਜ਼ੂਦ ਰਾਸ਼ਟਰਵਾਦੀ ਜਜ਼ਬੇ ਨੂੰ ਸਲਾਮ ਕੀਤਾ।ਅੰਤ ਵਿੱਚ ਉਨ੍ਹਾਂ ਨੇ ਲਾਲਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਵਿਸ਼ਵ ਭਾਈਚਾਰਾ ਫੈਲਾਉਣ ਦੇ ਲਈ ਹੱਥ ਮਿਲਾਉਣ ਦਾ ਪ੍ਰਣ ਕੀਤਾ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ‘ਚ ਸਖ਼ਤ ਮਿਹਨਤ ਕਰਨ ਲਈ ਕਿਹਾ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਰਿਆ ਸਮਾਜ ਦੇ ਸਿਧਾਂਤਾਂ ਨੂੰ ਅਪਨਾਉਣ ਲਈ ਕਿਹਾ, ਕਿਉਂਕਿ ਲਾਲਾ ਜੀ ਵੀ ਆਰਿਆ ਸਮਾਜ ਦੇ ਸੱਚੇ ਪੈਰੋਕਾਰ ਸਨ ਅਤੇ ਦੇਸ਼ ਵਿੱਚ ਭਾਈਚਾਰਾ ਤੇ ਏਕਤਾ ਫੈਲਾਉਂਦੇ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …