Wednesday, July 3, 2024

ਡੈਮੋਕਰੈਟਿਕ ਹਿਊਮਨ ਪਾਵਰ ਵਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੰਡਣ ਦੀ ਮੁਹਿੰਮ ਆਖਰੀ ਪੜਾਅ ‘ਚ

ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਵਲੋਂ ਪਿਛਲੇ ਮਹੀਨੇ ਦਸੰਬਰ ਤੋਂ ਲਗਾਤਾਰ ਚਲਾਈ ਜਾ ਰਹੀ “ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ“ ਮੁਹਿੰਮ ਹੁਣ ਆਪਣੇ ਆਖਰੀ ਪੜਾਅ ‘ਚ ਪਹੁੰਚ ਚੁੱਕੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਗਨਾਈਜੇਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਠੰਡ ਦੇ ਦਿਨਾਂ ਵਿੱਚ ਸੰਸਥਾ ਵਲੋਂ ਵਰਕਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ‘ਚ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਨਵੇਂ ਗਰਮ ਕੰਬਲ, ਗਰਮ ਕੱਪੜੇ ਤੇ ਬੂਟ ਜਰਾਬਾਂ ਵੰਡੀਆਂ ਗਈਆਂ ਹਨ।ਹੁਣ ਤੱਕ ਅਸੀਂ ਲਗਭਗ ਸਾਰੇ ਹੀ ਲੋੜਵੰਦ ਲੋਕਾਂ ਨੂੰ ਨਵੇਂ ਗਰਮ ਕੱਪੜੇ ਤੇ ਗਰਮ ਬੂਟ ਜ਼ੁਰਾਬਾਂ ਵੰਡ ਚੁੱਕੇ ਹਾਂ।ਉਹ ਇਸ ਕਾਰਜ਼ ਲਈ ਸੰਸਥਾ ਦੇ ਸਾਰੇ ਹੀ ਵਰਕਰਾਂ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਵਿਕਰਾਂਤ ਕੁਮਾਰ ਜਨਰਲ ਸਕੱਤਰ, ਪਿਆਰੇ ਲਾਲ ਸ਼ਰਮਾ ਜਿਲ੍ਹਾ ਪ੍ਰਧਾਨ, ਅਜੇ ਕੁਮਾਰ ਮੈਂਬਰ, ਨਿਖਿਲ ਚੋਪੜਾ ਅਤੇ ਹੋਰ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …