Wednesday, July 3, 2024

ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ

ਕੌਂਸਲ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਨੇ ਲਹਿਰਾਇਆ ਤਿਰੰਗਾ

ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ 75ਵਾਂ ਗਣਤੰਤਰ ਦਿਵਸ ਸਮਾਗਮ ਪੂਰੇ ਉਤਸਾਹ ਨਾਲ ਮਨਾਇਆ ਗਿਆ।ਪਤਵੰਤੇ ਵਿਅਕਤੀਆਂ ਅਤੇ ਆਮ ਨਗਰਿਕਾਂ ਦੀ ਮੌਜ਼ੂਦਗੀ ਵਿੱਚ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਮੈਡਮ ਪਰਮਿੰਦਰ ਕੌਰ ਬਰਾੜ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ।ਪੰਜਾਬ ਪੁਲਿਸ ਦੀ ਟੁਕੜੀ ਦੁਆਰਾ ਪਰੇਡ ਕਰਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।ਮਾਸਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਜੈਦ ਪੱਤੀ ਦੇ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਗਾਣ ਗਾਇਆ ਗਿਆ।ਸ਼੍ਰੀਮਤੀ ਪਰਮਿੰਦਰ ਕੌਰ ਬਰਾੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਾਨੂੰ ਅੱਜ 75ਵਾਂ ਗਣਤੰਤਰਤਾ ਦਿਵਸ ਮਨਾਉਣ ਲੱਗਿਆਂ ਮਾਣ ਮਹਿਸੂਸ ਹੋ ਰਿਹਾ ਹੈ।ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ।ਇਹ ਸੰਵਿਧਾਨ ਸਾਨੂੰ ਬਹੁਤ ਹੀ ਘਾਲਣਾ ਅਤੇ ਕੁਰਬਾਨੀਆਂ ਸਦਕਾ ਮਿਲਿਆ ਹੈ।ਉਹਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੰਵਿਧਾਨ ਦੀ ਪਾਲਣਾ ਕਰੀਏ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਦਿਆਂ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ ਵੱਲ ਲੈ ਕੇ ਜਾਈਏ ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸਬੇਦਾਰ, ਕਾਂਗਰਸ ਦੇ ਸੀਨੀਅਰ ਆਗੂ ਬੁੱਧ ਰਾਮ, ਆਪ ਦੇ ਆਗੂ ਸਿਸ਼ਨਪਾਲ ਗਰਗ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਿੱਲ ਤੇ ਮਾਸਟਰ ਨਰਿੰਦਰ ਸ਼ਰਮਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਇਸ ਸਮੇਂ ਆਪ ਆਗੂ ਕਰਮ ਸਿੰਘ ਬਰਾੜ੍ਹ, ਆਪ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ, ਕਮਲ ਸਿੰਘ ਬਰਾੜ੍ਹ, ਨਗਰ ਕੌਂਸਲ ਲੌਂਗੋਵਾਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਗੁਰਮੀਤ ਸਿੰਘ ਲੱਲੀ, ਡਾਕਟਰ ਮਨੀਸ਼ ਕੁਮਾਰ ਸ਼ਾਲੂ, ਕੌਂਸਲਰ ਸੁਸ਼ਮਾ ਰਾਣੀ, ਕੌਸਲਰ ਬਲਵਿੰਦਰ ਸਿੰਘ ਕਾਲਾ, ਕੌਸਲਰ ਗੁਰਮੀਤ ਸਿੰਘ ਫੌਜੀ, ਕੌਸਲਰ ਸ਼ੁਕਰਪਾਲ ਸਿੰਘ, ਕੌਸਲਰ ਜਗਜੀਤ ਸਿੰਘ ਕਾਲਾ, ਨਵਦੀਪ ਗਰਗ ਤੇ ਨਗਰ ਕੌਂਸਲ ਦੇ ਸਾਰੇ ਸਟਾਫ ਮੈਂਬਰ ਮੌਜ਼ੂਦ ਸਨ।ਇਸ ਸਮੇਂ ਮੰਚ ਦਾ ਸੰਚਾਲਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਦੁਆਰਾ ਕੀਤਾ ਗਿਆ।

 

 

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …