Monday, July 14, 2025
Breaking News

ਚੀਫ਼ ਖ਼ਾਲਸਾ ਯਤੀਮਖ਼ਾਨਾ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਸੋਲਰ ਸਿਸਟਮ ਦਾ ਉਦਘਾਟਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਕੀਤਾ ਗਿਆ।ਯਤੀਮਖ਼ਾਨਾ ਦੇ ਗੁਰਦੁਆਰਾ ਵਿਖੇ ਸਜਾਏ ਗਏ ਅਤੇ ਗੁਰਮਤਿ ਸਮਾਗਮ ਵਿੱਚ ਯਤੀਮਖ਼ਾਨਾ ਦੇ ਬੱਚਿਆਂ ਵਲੋਂ ਗੁਰਜਸ ਗਾਇਣ ਕੀਤਾ ਗਿਆ।ਪ੍ਰਧਾਨ ਡਾ. ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋ ਸੇਧ ਲੈਦਿਆਂ ਜੀਵਨ ਜੀਉਣ ਦੀ ਪ੍ਰੇਰਣਾ ਦਿੱਤੀ।ਉਹਨਾਂ ਕਿਹਾ ਕਿ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ 70 ਕਿਲੋਵਾਟ ਦਾ ਸੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ ਹੈ।ਬਿਜਲੀ ਦਾ ਉਤਪਾਦਨ ਕੁਦਰਤੀ ਤੌਰ ‘ਤੇ ਸੋਲਰ ਊਰਜਾ ਤੋਂ ਹੋਵੇਗਾ, ਜਿਸ ਨਾਲ ਬਿਜਲੀ ਅਤੇ ਪੈਸਾ ਦੋਹਾਂ ਦੀ ਬੱਚਤ ਹੋਵੇਗੀ।ਉਹਨਾਂ ਯਤੀਮਖ਼ਾਨਾ ਬੱਚਿਆਂ ਲਈ ਗੁਰਮਤਿ ਵਿਦਿਆ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ, ਸਾਫ-ਸਫਾਈ, ਸੋਸ਼ਲ ਸ਼ਿਸ਼ਟਾਚਾਰ ਅਤੇ ਇੰਗਲਿਸ਼ ਬੋਲਣ ਦੀ ਸਿਲਖਾਈ ਦੇਣ ਦੀ ਲੋੜ੍ਹ ‘ਤੇ ਵੀ ਜ਼ੋਰ ਦਿੱਤਾ।
ਯਤੀਮਖ਼ਾਨਾ ਮੈਂਬਰ ਇੰਚਾਰਜ਼ ਡਾ. ਆਤਮਜੀਤ ਸਿੰਘ ਬਸਰਾ ਅਤੇ ਮੋਹਨਜੀਤ ਸਿੰਘ ਭੱਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੋਲਰ ਸਿਸਟਮ ਲਗਾਏ ਜਾਣ ਨਾਲ ਹੋਣ ਵਾਲੀ ਵਿੱਤੀ ਬਚਤ ਨੂੰ ਬੱਚਿਆਂ ਅਤੇ ਯਤੀਮਖ਼ਾਨਾ ਦੇ ਵਿਕਾਸ ਲਈ ਖਰਚਿਆ ਜਾਵੇਗਾ।
ਇਸ ਮੋਕੇ ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਅਜਾਇਬ ਸਿੰਘ ਅਭਿਆਸੀ, ਡਾ. ਸੂਬਾ ਸਿੰਘ, ਰਬਿੰਦਰਬੀਰ ਸਿੰਘ ਭੱਲਾ, ਰਣਦੀਪ ਸਿੰਘ, ਅਜੀਤ ਸਿੰਘ ਤੁਲੀ, ਹਰਵਿੰਦਰਪਾਲ ਸਿੰਘ ਚੁੱਘ, ਜਤਿੰਦਰਬੀਰ ਸਿੰਘ, ਪ੍ਰਦੀਪ ਸਿੰਘ ਵਾਲੀਆ, ਨਿਰੰਜਨ ਸਿੰਘ, ਭਰਪੂਰ ਸਿੰਘ ਅਤੇ ਹੋਰਨਾਂ ਮੈਂਬਰ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …