Friday, July 25, 2025
Breaking News

ਅਨੀਮੀਆ ਮੁਕਤ ਭਾਰਤ ਅਧੀਨ ਵਿੱਢੀ ਮੁਹਿੰਮ

ਸੰਗਰੂਰ, 31 ਜਨਵਰੀ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ ਲੌਂਗੋਵਾਲ ਡਾ. ਹਰਪ੍ਰੀਤ ਸਿੰਘ `ਤੇ ਜਿਲ੍ਹਾ ਸਕੂਲ ਮੈਡੀਕਲ ਅਫ਼ਸਰ ਡਾ. ਅਮਨਜੋਤ ਕੌਰ ਦੀ ਅਗਵਾਈ ‘ਚ ਸਿਹਤ ਬਲਾਕ ਲੌਂਗੋਵਾਲ ਦੇ ਅਧੀਨ ਆਉਂਦੇ ਆਂਗਣਵਾੜੀ ਸੈਂਟਰਾਂ ਵਿਖੇ ਬੱਚਿਆਂ ਨੂੰ ਅਨੀਮੀਆ ਮੁਕਤ (ਖੂਨ ਦੀ ਕਮੀ) ਪੂਰੀ ਕਰਨ ਦੀ ਮੁਹਿੰਮ ਡਾ. ਗੁਰਪ੍ਰੀਤ ਸਿੰਘ ਦੁਆਰਾ ਵਿੱਢੀ ਗਈ ਹੈ, ਜਿੰਨਾਂ ਦੱਸਿਆ ਕਿ 6 ਹਫ਼ਤੇ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀ ਦਵਾਈ ਹਫ਼ਤੇ ਵਿੱਚ ਦੋ ਵਾਰ ਪਿਲਾਈ ਜਾਂਦੀ ਹੈ, ਤਾਂ ਜੋ ਬੱਚਿਆਂ ਨੂੰ ਅਨੀਮੀਆ (ਖੂਨ ਦੀ ਕਮੀ) ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਦਵਾਈ ਨਾਲ ਅਨੀਮੀਆ ਤੋਂ ਹੋਣ ਵਾਲੀਆਂ ਦਿੱਕਤਾਂ ਜਿਵੇਂ ਕਮਜ਼ੋਰੀ, ਸਿਰਦਰਦ, ਭੁੱਖ ਨਾ ਲੱਗਣਾ, ਚਿੜਚਿੜਾਪਨ, ਹੱਥ ਪੈਰ ਸੁੰਨ ਹੋਣੇ, ਧੜਕਣ ਜਿਆਦਾ ਹੋਣਾ, ਜੀਭ ਦਾ ਪੱਕਣਾ, ਸਾਹ ਚੜਣਾ, ਸਰੀਰ ਦਾ ਪੀਲਾਪਨ ਆਦਿ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਆਂਗਣਵਾੜੀ ਇੰਚਾਰਜ਼ ਸ੍ਰੀਮਤੀ ਅਮਰਜੀਤ ਕੌਰ, ਰਚਨਾ ਰਾਇ, ਸ੍ਰੀਮਤੀ ਜਸਵੀਰ ਕੌਰ, ਮਨਜੀਤ ਕੌਰ ਅਤੇ ਦਲਵੀਰ ਸਿੰਘ ਮੌਜ਼ੂਦ ਸਨ।ਬੱਚਿਆਂ ਨੂੰ ਦਵਾਈ ਪਿਲਾਉਣ ਦੇ ਨਾਲ-ਨਾਲ ਰਾਸ਼ਨ ਵੀ ਦਿੱਤਾ ਗਿਆ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …