Monday, July 8, 2024

ਸੰਤ ਅਤਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਮਸਤੂਆਣਾ ਸਾਹਿਬ ਪੁੱਜਾ

ਸੰਗਰੂਰ, 31 ਜਨਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਰਵਾਨਾ ਹੋਇਆ ਵਿਸ਼ਾਲ ਨਗਰ ਕੀਰਤਨ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਪਹੁੰਚਿਆ।ਇਹ ਨਗਰ ਕੀਰਤਨ ਸੰਤ ਅਤਰ ਸਿੰਘ ਜੀ ਦੀ ਸਾਲਾਨਾ ਬਰਸੀ ਸਬੰਧੀ ਸਜਾਇਆ ਗਿਆ, ਜੋ ਵੱਖ-ਵੱਖ ਪੜਾਅ ਤੋਂ ਹੁੰਦਾ ਹੋਇਆ ਪਿੰਡ ਝਾੜੋਂ, ਸ਼ਾਹਪੁਰ, ਸ਼ੇਰੋਂ, ਨਮੋਲ, ਉਭਾਵਾਲ, ਭੰਮਾਬੱਧੀ, ਬਡਰੁੱਖਾਂ ਤੋਂ ਹੁੰਦਾ ਹੋਇਆ ਮਸਤੂਆਣਾ ਸਾਹਿਬ ਪਹੁੰਚਿਆ।ਇਲਾਕੇ ਦੇ ਪਿੰਡਾਂ ਦੀ ਸੰਗਤ ਵਲੋਂ ਇਸ ਨਗਰ ਕੀਰਤਨ ਦੇ ਸੁਆਗਤ ਲਈ ਸੜਕਾਂ ਅਤੇ ਰਸਤੇ ਬਹੁਤ ਸੁਚੱਜੇ ਢੰਗ ਨਾਲ ਸਾਫ ਕੀਤੇ ਗਏ ਅਤੇ ਸੰਗਤ ਲਈ ਕਈ ਤਰ੍ਹਾਂ ਦੇ ਲੰਗਰ ਦੇ ਪ੍ਰਬੰਧ ਕੀਤੇ ਗਏ।ਸੰਗਤਾਂ ਦਾ ਉਤਸ਼ਾਹ ਨਾਲ ਵੱਖ-ਵੱਖ ਪਿੰਡਾਂ ਤੋਂ ਟਰੈਕਟਰ-ਟਰਾਲੀਆਂ, ਗੱਡੀਆਂ, ਮੋਟਰ ਸਾਈਕਲ, ਸਾਇਕਲਾਂ ਅਤੇ ਪੈਦਲ ਯਾਤਰਾ ਚੱਲ ਕੇ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ।
ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਦੇ ਸੇਵਾਦਾਰਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸਮੂਹ ਸੰਗਤ ਲਈ ਲਾਏੇ ਲੰਗਰ ਅਤੇ ਹੋਰ ਪ੍ਰਬੰਧ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …