ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ `ਸਫਲ ਕਰੀਅਰ ਲਈ ਜੀਵਨ ਹੁਨਰਾਂ ਦੀ ਮਹੱਤਤਾ` ਵਿਸ਼ੇ `ਤੇ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ।ਸ੍ਰੀਮਤੀ ਮਨਿੰਦਰ ਸਚਦੇਵ, ਸਾਬਕਾ ਸੀ.ਬੀ.ਆਈ ਅਧਿਕਾਰੀ ਨੇ ਇੰਜਨੀਅਰਿੰਗ, ਐਮ.ਬੀ.ਏ, ਸਾਇੰਸਜ਼ ਅਤੇ ਲਾਈਫ ਸਾਇੰਸਜ਼ ਫੈਕਲਟੀ ਦੇ ਵਿਦਿਆਰਥੀਆਂ ਨੂੰ ਜੀਵਨ ਹੁਨਰਾਂ ਬਾਰੇ ਦਸਦਿਆਂ ਸਫਲਤਾ ਲਈ ਮਿਹਨਤ ਅਤੇ ਸਹੀ ਦਿਸ਼ਾ ਦੀ ਮਹੱਤਤਾ ਬਾਰੇ ਵੀ ਦੱਸਿਆ।ਇਸ ਭਾਸ਼ਣ ਵਿੱਚ ਵੱਖ-ਵੱਖ ਕੋਰਸਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਸ਼੍ਰੀਮਤੀ ਸਚਦੇਵ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ, ਨਿਰੰਤਰ ਸਿਖਲਾਈ, ਅਨੁਕੂਲਤਾ, ਸੰਚਾਰ ਹੁਨਰ, ਆਤਮ ਵਿਸ਼ਵਾਸ ਅਤੇ ਸ਼ਖਸੀਅਤ ਵਿਕਾਸ ਵਰਗੇ ਲਾਈਫ ਸਕਿੱਲ ਵਿਸ਼ਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਹੋ ਰਹੀਆਂ ਗਤੀਸ਼ੀਲ ਤਬਦੀਲੀਆਂ ਦੇ ਅਨੁਸਾਰ ਨਵੀਂ ਤਕਨੀਕਾਂ ਨੂੰ ਸਮਝਣ ਅਤੇ ਅਨੁਕੂਲ ਬਣਾਉਣ ਦੀ ਲੋੜ ਹੈ।
ਸੀਬੀਆਈ ਹੈਡਕੁਆਰਟਰ ਨਵੀਂ ਦਿੱਲੀ ਤੋਂ ਆਪਣੀ ਸੇਵਾਮੁਕਤੀ ਤੋਂ ਬਾਅਦ, ਉਨ੍ਹਾਂ ਨੇ ਮਾਸਟਰ ਟ੍ਰੇਨਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਡੀ.ਡੀ.ਏ, ਸੀ.ਬੀ.ਆਈ, ਐਨ.ਆਈ.ਏ, ਕੇਂਦਰੀ ਡੀਟੈਕਟਿਵ ਸਿਖਲਾਈ ਸੰਸਥਾ ਚੰਡੀਗੜ੍ਹ ਅਤੇ ਜੈਪੁਰ, ਡਾਕ ਵਿਭਾਗ, ਨਾਗਾਲੈਂਡ ਪੁਲਿਸ ਅਕੈਡਮੀ ਕੋਹਿਮਾ, ਸੋਨੀਪਤ ਪੁਲਿਸ, ਸੀ.ਬੀ.ਐਸ.ਈ, ਆਈ.ਆਈ.ਪੀ.ਏ, ਗਯਾ ਅਤੇ ਬਿਹਾਰ ਦੇ ਬੋਰਡ, ਚੋਣ ਕਮਿਸ਼ਨ ਵਰਗੀਆਂ ਵੱਖ-ਵੱਖ ਪ੍ਰਮੁੱਖ ਸੰਸਥਾਵਾਂ ਲਈ ਰਿਸੋਰਸ ਪਰਸਨ ਵਜੋਂ ਕੰਮ ਕੀਤਾ ਹੈ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …