Sunday, September 8, 2024

ਅਕਾਲ ਅਕੈਡਮੀ ਬਿਲਗਾ ਨੇ ਜਿੱਤੀ 10ਵੀਂ ਇੰਟਰ-ਸਕੂਲ ਸ਼ਬਦ-ਗਾਇਨ ਪ੍ਰਤੀਯੋਗਿਤਾ

ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਬਿਲਗਾ ਦੇ ਵਿਦਿਆਰਥੀਆਂ ਵਲੋਂ ਦਸਵੇਂ ਇੰਟਰ-ਸਕੂਲ ਸ਼ਬਦ-ਗਾਇਨ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਗਿਆ।ਕਮਲਾ ਨਹਿਰੂ ਪ੍ਰਾਇਮਰੀ ਸਕੂਲ ਫਗਵਾੜਾ ਵਿਖੇ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਜਲੰਧਰ ਜਿਲ੍ਹੇ ਦੇ ਸੱਤ ਸਕੂਲਾਂ ਨੇ ਭਾਗ ਲਿਆ ਸੀ।ਅਕਾਲ ਅਕੈਡਮੀ ਬਿਲਗਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨਾਂ ਨੇ ਪੜਤਾਲ ਰਾਗ ਮਲਹਾਰ ਵਿੱਚ ਸ਼ਬਦ ਦਾ ਗਾਇਨ ਕੀਤਾ।ਵਿਦਿਆਰਥੀਆਂ ਵਲੋਂ ਸੁਰੀਲੇ ਸ਼ਬਦ “ਹਰ ਜਨ ਬੋਲਤ ਸ੍ਰੀ ਰਾਮ ਨਾਮਾ” ਦਾ ਜਾਪ ਕੀਤਾ ਗਿਆ। ਵਿਦਿਆਰਥੀਆਂ ਨੂੰ ਮੈਡਲਾਂ, ਸਰਟੀਫਿਕੇਟਾਂ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।ਕਮਲਜੀਤ ਸਿੰਘ ਅਤੇ ਰਵਿੰਦਰ ਸਿੰਘ ਇਸ ਮੁਕਾਬਲੇ ਦੇ ਜੱਜ ਸਨ।ਉਹਨਾਂ ਨੇ ਇਸ ਸੁਰੀਲੇ ਸ਼ਬਦ ਦੀ ਸ਼ਲਾਘਾ ਕੀਤੀ।ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਾਹਨੀ ਵਲੋਂ ਮਿਊਜ਼ਿਕ ਟੀਚਰ ਦਵਿੰਦਰ ਸਿੰਘ ਅਤੇ ਬੱਚਿਆਂ ਵਲੋਂ ਕੀਤੀ ਗਈ ਮਿਹਨਤ ਦੀ ਖੂਬ ਪ੍ਰਸੰਸਾ ਕੀਤੀ ਗਈ।ਸਾਰਿਆਂ ਨੇ ਉਹਨਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …