Sunday, October 6, 2024

ਸੰਗਤਪੁਰਾ ਵਿਖੇ ਮਾਤਾ ਹਰਦੇਈ ਕੌਰ ਸ. ਨੱਥਾ ਸਿੰਘ ਚੈਰੀਟੇਬਲ ਟਰੱਸਟ ਦਾ ਉਦਘਾਟਨ

ਸਮਰਾਲਾ, 3 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਦੀਆਂ ਔਰਤਾਂ ਨੂੰ ਖੁਦਮੁਖਤਿਆਰ ਬਣਾਉਣ ਦੀ ਮਨਸਾ ਨਾਲ ਲੋਕ ਭਲਾਈ ਸਕੀਮਾ ਅਧੀਨ ਵੱਖ-ਵੱਖ ਟਰੱਸਟਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।ਇਸੇ ਸੰਦਰਭ ਵਿੱਚ ਅੱਜ ਇਥੋਂ ਨਜਦੀਕੀ ਪਿੰਡ ਸੰਗਤਪੁਰਾ ਵਿਖੇ ਹੁਨਰ ਵਿਕਾਸ ਕੇਂਦਰ, ਮਾਤਾ ਹਰਦੇਈ ਕੌਰ ਸ. ਨੱਥਾ ਸਿੰਘ ਚੈਰੀਟੇਬਲ ਟਰੱਸਟ (ਰਜਿ:) ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ।ਟਰੱਸਟ ਦੇ ਚੇਅਰਮੈਨ ਮਨਮੋਹਣ ਸਿੰਘ ਨੇ ਦੱਸਿਆ ਕਿ ਸਾਡੇ ਬਣਾਏ ਇਸ ਟਰੱਸਟ ਦਾ ਮੁੱਖ ਮਕਸਦ ਪਿੰਡ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਖੁਦਮੁਖਤਿਆਰ ਬਣਾਉਣਾ ਹੈ ਤਾਂ ਜੋ ਉਹ ਖੁਦ ਆਪਣੀ ਮਿਹਨਤ ਦੀ ਕਮਾਈ ਨਾਲ ਆਪਣਾ ਅਤੇ ਆਪਣੇ ਪਰਿਵਾਰ ਦੇ ਨਿਰਬਾਹ ਵਿੱਚ ਯੋਗਦਾਨ ਪਾ ਸਕਣ।
ਸੈਂਟਰ ਦਾ ਉਦਘਾਟਨ ਵਰਧਮਾਨ ਮਿੱਲ ਦੇ ਮੈਨੇਜਰ ਅਮਿਤ ਦੁਆਰਾ ਕੀਤਾ ਗਿਆ।ਇਸ ਹੁਨਰ ਵਿਕਾਸ ਕੇਂਦਰ ਵਿੱਚ 30 ਸਿਲਾਈ ਮਸ਼ੀਨਾਂ ਲਗਾਈਆਂ ਗਈਆਂ ਹਨ।ਇਥੇ ਹੀ ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਮੁਫਤ ਸਿਖਲਾਈ ਦਿੱਤੀ ਜਾਵੇਗੀ।ਸਿਖਲਾਈ ਦੌਰਾਨ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਜਾਵੇਗਾ ਕਿ ਉਹ ਆਪਣਾ ਖੁਦ ਦਾ ਕਾਰੋਬਾਰ ਤੋਰ ਸਕਣ।ਵਰਧਮਾਨ ਗਰੁੱਪ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਸਹਾਇਤਾ ਕੀਤੀ ਜਾਵੇਗੀ।ਇਨ੍ਹਾਂ ਲੜਕੀਆਂ ਅਤੇ ਔਰਤਾਂ ਨੂੰ ਟਰੇਨਿੰਗ ਦੇਣ ਲਈ ਵੱਖ-ਵੱਖ ਗਰੁੱਪ ਸ਼ਹੀਦ ਭਗਤ ਸਿੰਘ ਆਜੀਵਕਾ ਸੈਲਫ ਗਰੁੱਪ, ਬਾਬਾ ਮਸਤ ਰਾਮ ਆਜੀਵਕਾ ਸੈਲਫ ਗਰੁੱਪ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਆਜੀਵਕਾ ਸੈਲਫ ਗਰੁੱਪ ਬਣਾਏ ਗਏ।ਇਨ੍ਹਾਂ ਨੂੰ ਸਿੱਖਲਾਈ ਦੌਰਾਨ ਸਿਲਾਈ, ਕਢਾਈ, ਬਿਊਟੀ ਪਾਰਲਰ ਹੋਰ ਵੱਖ-ਵੱਖ ਕੋਰਸ ਕਰਵਾਏ ਜਾਣਗੇ।ਜਿਨ੍ਹਾਂ ਨੂੰ ਰੂਰਲ ਸੈਲਫ ਇੰਮਲੀਮੈਂਟ ਟਰੇਨਿੰਗ ਕੋਰਸ ਦਾ ਨਾਮ ਦਿੱਤਾ ਜਾਵੇਗਾ।ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਸ ਟਰੇਨਿੰਗ ਸੈਂਟਰ ਦੀ ਸਥਾਪਨਾ ਬਹੁਤ ਵਧੀਆ ਉਪਰਾਲਾ ਹੈ।ਇਹ ਪੰਜਾਬ ਬਲਾਕ ਪੱਧਰ ਦਾ ਪਹਿਲਾ ਸੈਲਫ ਹੈਲਪ ਟਰੇਨਿੰਗ ਸੈਂਟਰ ਹੈ, ਜਿਥੋਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤਿਆਰ ਹੋ ਜਾਇਆ ਕਰਨਗੀਆਂ।ਇਸ ਟਰੱਸਟ ਦੀ ਸਥਾਪਨਾ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੁਆਰਾ ਕੀਤੇ ਕਾਰਜ਼ ਦੀ ਸ਼ਲਾਘਾ ਕੀਤੀ।
ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਦਿਆਲਪੁਰਾ, ਦਲਵਿੰਦਰ ਸਿੰਘ ਦਿਆਲਪੁਰਾ, ਬਲਵੀਰ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਪਰਮਜੀਤ ਕੌਰ ਸਰਪੰਚ, ਮੇਘ ਸਿੰਘ ਜਵੰਦਾ ਰਿਟਾ: ਹੈੱਡ ਮਾਸਟਰ, ਰਣਜੀਤ ਸਿੰਘ ਸਾਬਕਾ ਕੌਂਸਲਰ, ਗੀਤਕਾਰ ਗਾਮੀ ਸੰਗਤਪੁਰੀਆ, ਡਾ. ਹਰਦੀਪ ਸ਼ਾਹੀ, ਅਮਰਜੀਤ ਸਿੰਘ ਰਿਟਾ. ਐਸ.ਡੀ.ਓ, ਸਤਿੰਦਰ ਕੌਰ, ਹਰਭਜਨ ਸਿੰਘ, ਪ੍ਰੇਮ ਸਿੰਘ, ਰਾਮ ਸਿੰਘ, ਗੁਪਾਲ ਸਿੰਘ, ਹਰਚੰਦ ਸਿੰਘ, ਤਰਲੋਚਨ ਸਿੰਘ ਨੰਬਰਦਾਰ, ਨਵਜੋਤ ਸਿੰਘ ਮੁੰਬਈ, ਜਗੀਰਾ ਸਿੰਘ, ਗੁਰਜੀਤ ਸਿੰਘ, ਚਤੰਨ ਸਿੰਘ, ਹਰਮੇਲ ਸਿੰਘ ਖੰਨਾ, ਤਜਿੰਦਰਪਾਲ ਸਿੰਘ ਮੋਹਾਲੀ, ਗੁਰਿੰਦਰਪਾਲ ਸਿੰਘ ਐਮ.ਡੀ. ਆਲਮੈਡ ਫਾਰਮਾਸਿਊਟੀਕਲ ਚੰਡੀਗੜ੍ਹ, ਮਾਸਟਰ ਚਮਨ ਲਾਲ, ਬੰਤ ਸਿੰਘ ਮੱਲ ਮਾਜਰਾ, ਮਨਜੀਤ ਸਿੰਘ ਲੁਧਿਆਣਾ, ਜਸਪਾਲ ਸਿੰਘ, ਹਰਚੰਦ ਸਿੰਘ, ਅਮਰਜੀਤ ਸਿੰਘ ਬਲਾਕ ਪ੍ਰੋਡਕਸ਼ਨ ਮੈਨੇਜਰ ਆਦਿ ਤੋਂ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਮੰਚ ਸੰਚਾਲਨ ਲੈਕ: ਬਲਜੀਤ ਕੌਰ ਦੁਆਰਾ ਬਾਖੂਬੀ ਕੀਤਾ ਗਿਆ, ਜਿਨ੍ਹਾਂ ਨੇ ਇਸ ਟਰੱਸਟ ਦੇ ਬਾਨੀਆਂ ਸਬੰਧੀ ਜਾਣਕਾਰੀ ਦਿੱਤੀ।ਅਖੀਰ ‘ਚ ਮਾਸਟਰ ਰਾਮ ਰਤਨ ਨੇ ਆਏ ਮਹਿਮਾਨਾਂ, ਟਰੱਸਟ ਦੇ ਅਹੁੱਦੇਦਾਰਾਂ, ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …