Monday, July 8, 2024

ਟਰੈਫਿਕ ਐਜੂਕੇਸ਼ਨ ਸੈਲ ਨੇ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – 15 ਜਨਵਰੀ 2024 ਤੋਂ 14 ਫਰਵਰੀ 2024 ਤੱਕ ਮਨਾਏ ਜਾ ਰਹੇ ਨੈਸ਼ਨਲ ਰੋਡ ਸੇਫਟੀ ਮਹੀਨੇ ਨੂੰ ਮੁੱਖ ਰੱਖਦਿਆਂ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐਚ.ਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਸ਼ਿਵਾਲਾ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਲਗਾ ਕੇ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸੀਟ ਬੈਲਟ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਅਨਸਕਿਲਡ ਡਰਾਈਵਿੰਗ ਕਾਰਨ ਹੁੰਦੇ ਹਾਦਸਿਆਂ, ਰੈਡ ਲਾਈਟ ਜੰਪ ਨਾ ਕਰਨ, ਹਮੇਸ਼ਾਂ ਸੀਟ ਬੈਲਟ ਲਗਾ ਕੇ ਵਾਹਨ ਚਲਾਉਣ, ਵਾਹਣ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਨ ਅਤੇ ਟੂ-ਵ੍ਹੀਲਰ ਚਲਾਉਂਦੇ ਸਮੇ ਹਮੇਸ਼ਾਂ ਹੈਲਮੇਟ ਪਾਉਣ, ਫੋਰ ਵ੍ਹੀਲਰ ਚਲਾਉਂਦੇ ਸਮਂੇ ਹਮੇਸ਼ਾਂ ਸੀਟ ਬੈਲਟ ਲਗਾਉਣ, ਬੱਚਿਆਂ ਨੂੰ ਸੜ੍ਹਕੀ ਹਾਦਸਿਆਂ ਅਤੇ ਨਸ਼ੇ ਨਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ।ਸਕੂਲੀ ਬੱਚਿਆ ਨੂੰ ਅੰਡਰ ਏਜ਼ ਡਰਾਈਵਿੰਗ ਬਾਰੇ ਦੱਸਿਆ ਗਿਆ।ਇਸ ਤੋਂ ਇਲਾਵਾ ਬੱਸ ਸਟੈਂਡ ਵਿਖੇ ਆਟੋ ਚਾਲਕਾਂ ਨਾਲ ਟਰੈਫਿਕ ਮੀਟਿੰਗ ਕਰਕੇ ਉਹਨਾਂ ਨੂੰ ਆਟੋ ਸਹੀ ਤਰੀਕੇ ਨਾਲ ਚਲਾਉਣ ਲਈ ਸਮਝਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …