Monday, July 8, 2024

ਸਾਬਕਾ ਫੌਜੀਆਂ ਤੇ ਵੀਰ ਨਾਰੀਆਂ ਦੇ ਮਸਲਿਆਂ ਸਬੰਧੀ ਖਾਸਾ ਛਾਉਣੀ ਵਿਖੇ ‘ਵੈਟਰਨ ਰੈਲੀ’ 10 ਫਰਵਰੀ ਨੂੰ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਭਾਰਤੀ ਫੌਜ ਦੇ ਸਾਬਕਾ ਜਵਾਨਾਂ, ਅਧਿਕਾਰੀਆਂ ਤੇ ਵੀਰ ਨਾਰੀਆਂ ਨਾਲ ਸਬੰਧਤ ਕਿਸੇ ਵੀ ਤਰਾਂ ਮਸਲੇ ਹੱਲ ਕਰਨ ਲਈ ਭਾਰਤੀ ਫੌਜ ਨਾਲ ਮਿਲ ਕੇ 10 ਫਰਵਰੀ ਨੂੰ ਖਾਸਾ ਛਾਉਣੀ ਵਿਖੇ ਵੈਟਰਨ ਰੈਲੀ ਕੀਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਾਬਕਾ ਫੌਜੀਆਂ ਦੇ ਹਰ ਤਰਾਂ ਦੇ ਮੁੱਦੇ ਵਿਚਾਰਕੇ ਹੱਲ ਕੀਤੇ ਜਾਣਗੇ।ਲੋੜਵੰਦ ਸਾਬਕਾ ਫੌਜੀ ਵੀਰਾਂ ਦੀ ਆਰਥਿਕ ਤੇ ਮੈਡੀਕਲ ਸਹਾਇਤਾ ਦੇ ਕੇਸ ਵੀ ਵਿਚਾਰੇ ਜਾਣਗੇ।ਉਨਾਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਦੇ ਸਾਬਕਾ ਫੌਜੀਆਂ ਨੂੰ ਸੱਦਾ ਦਿੱਤਾ ਕਿ ਫੌਜ ਵੱਲੋਂ ਆਪਣੇ ਸਾਬਕਾ ਅਧਿਕਾਰੀਆਂ ਤੇ ਜਵਾਨਾਂ ਲਈ ਕੀਤੇ ਜਾ ਰਹੇ ਇਸ ਸਲਾਹੁਣਯੋਗ ਉਪਰਾਲੇ ਦਾ ਲਾਭ ਲੈਂਦੇ ਹੋਏ ਇਸ ਰੈਲੀ ਵਿਚ ਪਹੁੰਚ ਕੇ ਆਪਣੀ ਕਿਸੇ ਵੀ ਸ਼ਿਕਾਇਤ ਦਾ ਨਿਵਾਰਨ ਕਰਵਾਉਣ।ਉਨਾਂ ਦੱਸਿਆ ਕਿ ਸਾਬਕਾ ਫੌਜੀਆਂ ਦਾ ਦਾਖਲਾ ਸਵੇਰੇ 8.30 ਵਜੇ ਗੇਟ ਨੰਬਰ 8 ਤੋਂ ਹੋਵੇਗਾ।
ਇਸ ਮੌਕੇ ਲੈਫਟੀਨੈਂਟ ਕਰਨਲ ਆਸ ਐਸ ਸ਼ੇਖਾਵਤ, ਮੇਜਰ ਨਮਨ ਕਪੂਰ, ਇੰਡਸਟਰੀ ਇੰਸਪੈਕਟਰ ਨਵਪ੍ਰੀਤ ਸਿੰਘ, ਲੀਡ ਬੈਂਕ ਮੈਨੇਜਰ ਉਮੇਸ਼ ਜੇਤਲੀ, ਸੁਪਰਡੈਂਟ ਸੁਖਬੀਰ ਸਿੰਘ, ਇੰਸਪੈਕਟਰ ਮਨਜਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …