ਅੰਮ੍ਰਿਤਸਰ,21 ਮਾਰਚ (ਨਰਿੰਦਰਪਾਲ ਸਿੰਘ)- ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਨੂੰ ਅੱਜ ਇਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਦੇਸ਼ ਨੂੰ ਆਰਥਿਕ ਤੋਰ ਤੇ ਸਮਰਥ ਕਰ ਸਕੇ ਤੇ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਦ੍ਰਿੜ ਇਰਾਦਾ ਰਖਦਾ ਹੋਵੇ। ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗਲਬਾਤ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਅਜਾਦੀ ਦੇ ਬਾਅਦ ਦੇਸ਼ ਦੀ ਸਤਾ ਤੇ ਜਿਆਦਾ ਸਮਾ ਕਾਂਗਰਸ ਕਾਬਜ ਰਹੀ ਹੈ ਤੇ ਇਸ ਦੌਰਾਨ ਦੇਸ਼ ਵਿਚ ਗਰੀਬੀ, ਮਹਿੰਗਾਈ,ਭ੍ਰਿਸ਼ਟਾਚਾਰ ਦੇ ਨਾਲ ਨਾਲ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁੱਰਖਿਆ ਨੂੰ ਵੀ ਢਾਹ ਲਗੀ ਹੈ, ਇਸ ਦਾ ਸਭ ਤੋ ਵਧੀਆ ਹੱਲ ਹੈ ਕਿ ਕਾਂਗਰਸ ਨੂੰ ਸਦਾ ਲਈ ਚੱਲਦਾ ਕੀਤਾ ਜਾਵੇ ਤੇ ਦੇਸ਼ ਨੂੰ ਇਕ ਸਥਿਰ ਸਰਕਾਰ ਦਿੱਤੀ ਜਾਵੇ ਤਾਂ ਕਿ ਭਾਰਤ ਇਕ ਵਡੀ ਸ਼ਕਤੀ ਬਣ ਕੇ ਉਭਰ ਸਕੇ। ਇਕ ਸਵਾਲ ਦੇ ਜਵਾਬ ਵਿਚ ਸ੍ਰ. ਬਾਦਲ ਨੇ ਕਿਹਾ ਕਿ ਗੁਜਰਾਤ ਬਾਰੇ ਕਾਂਗਰਸ ਪਾਰਟੀ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ,ਗੁਜਰਾਤ ਵਿਚ ਜਮੀਨ ਮਾਮਲੇ ਤੇ ਇਕੱਲੇ ਪੰਜਾਬੀ ਕਿਸਾਨਾਂ ਨੂੰ ਹੀ ਨਹੀ ਬਲਕਿ ਹਰਿਆਣਾਂ ਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਕੁੱਝ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਰਿਸ਼ਤਾ ਨਹੂੰ ਤੇ ਮਾਸ ਦਾ ਹੈ।ਉਨਾ ਕਿਹਾ ਕਿ ਪੰਜਾਬ ਤੇ ਖਾਸ ਕਰ ਅੰਮ੍ਰਿਤਸਰ ਦੀ ਖੁਸ਼ਕਿਸਮਤੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਸ੍ਰੀ ਜੇਤਲੀ ਜਿਹਾ ਉਮੀਦਵਾਰ ਦਿੱਤਾ ਜੋ ਨਵੀ ਸਰਕਾਰ ਵਿਚ ਦੂਜੀ ਜਾਂ ਤੀਜੀ ਪੁਜੀਸ਼ਨ ਤੇ ਹੋਵੇਗਾ। ਉਨਾਂ ਕਿਹਾ ਕਿ ਸ੍ਰੀ ਜੇਤਲੀ ਦੀ ਜਿੱਤ ਤੋ ਬਾਅਦ ਅੰਮ੍ਰਿਤਸਰ ਦੀ ਤਸਵੀਰ ਹੀ ਬਦਲ ਜਾਵੇਗੀ ਤੇ ਅਮ੍ਰਿ੍ਰਤਸਰ ਵਿਕਾਸ ਦੇ ਮਾਡਲ ਵਜੋ ਪਹਿਚਾਣਿਆ ਜਾਵੇਗਾ।ਅਮ੍ਰਿਤਸਰ ਤੋ ਲੋਕ ਸਭਾ ਮੈਂਬਰ ਸ੍ਰ. ਨਵਜੋਤ ਸਿੰਘ ਸਿੱਧੂ ਦੀ ਟਿਕਟ ਕੱਟੀ ਜਾਣ ਬਾਰੇ ਸ੍ਰ. ਬਾਦਲ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਪਾਰਟੀ ਦੇ ਫੈਸਲੇ ਤੇ ਉਹ ਕੋਈ ਟਿਪਣੀ ਨਹੀ ਕਰਨਗੇ। ਸ੍ਰ. ਸਿੱਧੂ ਬਾਰੇ ਸ੍ਰ ਬਾਦਲ ਨੇ ਕਿਹਾ ਕਿ ਸ੍ਰ ਨਵਜੋਤ ਸਿੰਘ ਸਿੱਧੂ ਮੇਰੇ ਪੁੱਤਰ ਹਨ ‘ਤੇ ਜੇਕਰ ਭਾਜਪਾ ਉਨਾਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋ ਟਿਕਟ ਦਿੰਦੀ ਤਾਂ ਸਭ ਤੋ ਪਹਿਲਾਂ ਝੋਲਾ ਚੁੱਕ ਕੇ ਮੈ ਆਪਣੇ ਪੁੱਤਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰਨਾ ਸੀ। ਉਨਾਂ ਕਿਹਾ ਕਿ ਸ੍ਰ. ਸਿੱਧੂ ਇਕ ਚੰਗੇ ਤੇ ਸਤਿਕਾਰਿਤ ਆਗੂ ਹਨ।ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸੂਚਨਾ ਅਧਿਕਾਰੀ ਸ੍ਰ ਜਸਵਿੰਦਰ ਸਿੰਘ ਜੱਸੀ, ਸ੍ਰ ਹਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨਮਹਿਤਾ ਦੇ ਜਿਲਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …