ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਕਾਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਵਿਦਾਇਗੀ ਸਮਾਰੋਹ ਊਰਵੀ ਆਡੀਟੋਰੀਅਮ ‘ਚ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਦੇ ਭਾਸ਼ਣ ਨਾਲ ਹੋਈ ਅਤੇ ਉਨ੍ਹਾਂ ਨੇ ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਖੁਸ਼ ਤੇ ਸੰਤੁਸ਼ਟ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਉਣ ਵਾਲੀ ਸੀ.ਬੀ.ਐਸ.ਈ ਪ੍ਰੀਖਿਆ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਜਰੂਰੀ ਸੁਝਾਅ ਦਿੱਤੇ।ਪ੍ਰੋਗਰਾਮ ਵਿੱਚ ਭਾਸ਼ਣ, ਡਾਂਸ ਅਤੇ ਖੇਡਾਂ ਸ਼ਾਮਲ ਸਨ, ਜੋ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਸਨ।
ਇਸ ਸਮੇਂ ਮਿਸਟਰ ਡੀ.ਏ.ਵੀ (ਯਜੁਰ ਤਾਲਵਾਰ), ਮਿਸ. ਡੀ.ਏ.ਵੀ (ਟੀਆ ਕਪੂਰ) ਤੇ ਹੋਰਨਾਂ ਨੂੰ ਵੱਖ-ਵੱਖ ਖਿਤਾਬ ਦਿੱਤੇ ਗਏ।ਮਿਸ ਕਲਾਸਿਕਪਾਈ (ਰਸ਼ਮਿਕਾ), ਮਿਸ ਕਰਾਊਨਿੰਗ ਗਲੋਰੀ (ਅਨਨਿਆ), ਪੰਜਾਬੀ ਗੱਭਰੂ (ਹਾਰਦਿਕ), ਪੰਜਾਬ ਮੁਟਿਆਰ (ਸਰਗੁਣ ਡੂੰਗ), ਮਿ. ਐਲੀਗੈਂਟ ਗੇਂਤ (ਕਾਇਨਾਤ), ਮਿ. ਡੈਬੋਨੀਅਰ (ਯਸ਼ਵਰਧਨ), ਮਿਸ ਗੌਰਜੀਅਸ (ਨੰਦਿਕਾ), ਮਿਸ. ਸਿੰਥੀਆ (ਯਾਦਵੀ), ਮਿ. ਚੈਰਿਸ਼ (ਯੁਵਰਾਜ), ਮਿ. ਸਾਈਂਸ਼ੀਆ (ਜਸ਼ਨ ਵਿਗਿਆਨ ਸਟ੍ਰੀਮ), ਮਿਸ ਸਾਈਂਸ਼ੀਆ (ਨਿਸ਼ਠਾ, ਵਿਗਿਆਨ ਸਟ੍ਰੀਮ), ਮਿ. ਇੰਜੀਨੀਅਸ (ਸਾਰਥਕ ਮਹਿਰਾ, ਕਾਮਰਸ ਸਟ੍ਰੀਮ), ਮਿਸ ਇੰਜੀਨੀਅਸ (ਧ੍ਰਿਤੀ ਖੰਨਾ, ਕਾਮਰਸ ਸਟ੍ਰੀਮ), ਮਿ. ਕੌਂਜੀਨਿਐਲਿਟੀ (ਗੁਰਚਰਨ ਪ੍ਰੀਤ ਸਿੰਘ, ਹਿਊਮੈਨਿਟੀਜ਼ ਸਟ੍ਰੀਮ), ਮਿਸ. ਕੌਂਜੀਨਿਐਲਿਟੀ (ਜਸਨੂਰ ਕੌਰ, ਹਿਊਮੈਨਿਟੀਜ਼ ਸਟ੍ਰੀਮ) ਮਿ. ਜਿਮਹੌਲਿਕ (ਕ੍ਰਿਸ਼ ਚੌਹਾਨ), ਰਿਅਲ ਲਾਈਫ਼ ਹੀਰੋਜ਼ (ਵਿਖਆਤ ਤੇ ਕੁਨਾਲ ਹਾਂਡਾ) ਐਲਾਨੇ ਗਏ।
ਹੈਡ ਗਰਲ ਤੇ ਹੈਡ ਬੁਆਏ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ 15 ਸਾਲਾਂ ਦੇ ਲੰਬੇ ਸਫ਼ਰ ਦੀਆਂ ਆਪਣੀਆਂ ਯਾਦਾਂ ਨੂੰ ਯਾਦ ਕਰਦਿਆਂ ਉਹ ਭਾਵੁਕ ਹੋ ਗਏ।ਵਿਦਿਆਰਥੀਆਂ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਪਿ੍ਰੰਸੀਪਲ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਆਸ਼ੀਰਵਾਦ ਦਿੱਤਾ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …