Sunday, June 23, 2024

ਪੇਡਾ ਵਲੋਂ ਊਰਜ਼ਾ ਸੰਭਾਲ ਸਪਤਾਹ ਤਹਿਤ ਅੰੰਮ੍ਰਿਤਸਰ ‘ਚ ਵਰਕਸ਼ਾਪ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਪੇਡਾ ਵਲੋਂ ਸੋਮਵਾਰ ਤੋਂ ਸ਼ੁਰੂ ਕੀਤੇ ਗਏ ਊਰਜ਼ਾ ਸੰਭਾਲ ਸਪਤਾਹ ਦੇ ਅੰਤਿਮ ਦਿਨ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਹਫ਼ਤਾ ਭਰ ਚੱਲਣ ਵਾਲੇ ਇਸ ਸਮਾਗਮ ਦੇ ਹਿੱਸੇ ਵਜੋਂ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਬੰਧਤ ਕਾਰਜ਼ ਸਥਾਨਾਂ ਅਤੇ ਵਿਦਿਆਰਥੀਆਂ ਨੂੰ ਊਰਜ਼ਾ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਸੀ।ਪੇਡਾ ਭਾਰਤ ਸਰਕਾਰ ਦੀ ਇਕਾਈ ਬਿਊਰੋ ਆਫ ਐਨਰਜੀ ਐਫੀਸੈਂਸੀ (ਬੀ.ਈ.ਈ) ਅਤੇ ਮੋਨਾਰਕ ਡਿਜ਼ਾਈਨ ਸਟੂਡੀਓ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਇਸ ਵਰਕਸ਼ਾਪ ‘ਚ ਊਰਜ਼ਾ ਦੀ ਸੰਭਾਲ ਲਈ ਖੋਜ਼ੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਤੇ ਡੈਲੀਗੇਟਾਂ ਦੇ ਭੁਲੇਖੇ ਵੀ ਦੂਰ ਕੀਤੇ ਗਏ।ਮੋਨਾਰਕ ਡਿਜ਼ਾਈਨ ਦੇ ਅਮਿਤ ਸ਼ਰਮਾ, ਇੰਜੀਨੀਅਰ ਸੁਦੀਪ ਟੋਕੀ, ਨਗੇਂਦਰ ਨਰਾਇਣ ਤੇ ਢੀਂਗਰਾ ਨੇ ਊਰਜ਼ਾ ਦੀ ਬੱਚਤ ਕਰਨ ਅਤੇ ਦੇਸ਼ ਨੂੰ ਤਰੱਕੀ ਦੇ ਰਾਹ `ਤੇ ਲਿਆਉਣ ਲਈ ਸਮਾਰਟ ਉਪਕਰਨਾਂ, ਸਟਾਰ ਰੇਟਿਡ ਉਤਪਾਦਾਂ, ਸਮਾਰਟ ਆਦਤਾਂ ਆਦਿ ਦੀ ਉਪਯੋਗਤਾ `ਤੇ ਜ਼ੋਰ ਦਿੱਤਾ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਊਰਜ਼ਾ ਬਚਾਉਣ ਲਈ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …