ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਸੀ) ਦੇ ਕੈਂਪਸ ਵਿਖੇ ਗਰੈਂਡ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਹਿੱਸਾ ਲਿਆ।ਬੇਬੀ ਸ਼ੋਅ ਵਿੱਚ 2 ਸਾਲ ਤੋਂ 10 ਸਾਲਾ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਮਾਪਿਆਂ ਦਾ ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਮੈਨੇਜਮੈਂਟ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆ ਨੇ ਡਾਂਸ ਨਾਲ ਕੀਤੀ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ, ਰੈਂਪ ਵਾਕ ਵਿਦ ਮਦਰਸ, ਫੰਨ ਗੇਮਜ਼, ਫੈਨਸੀ ਡਰੈਸ ਕੰਪੀਟੀਸ਼ਨ, ਪੋਇਮ ਰੀਸਾਈਟੇਸ਼ਨ, ਸਟੋਰੀ ਟੈਲਿੰਗ ਵਰਗੇ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਨੰਨੇ-ਮੁੰਨੇ ਬੱਚਿਆਂ ਵੱਲੋਂ ਕੀਤੇ ਡਾਂਸ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਮੋਹ ਲਿਆ।ਸ਼ੋਅ ਵਿੱਚ ਛੋਟੇ ਬੱਚਿਆਂ ਲਈ ਸੈਲਫੀ ਕਾਰਨਰ, ਗੇਮਜ਼ ਅਤੇ ਹੋਰ ਕਈ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਸਨ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਬੱਚਿਆਂ `ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸੋਅ ਅਤੇ ਸਟੇਜ਼ ਪ੍ਰਦਰਸ਼ਨ ਸਭ ਤੋਂ ਸਮਰੱਥ ਜ਼ਰੀਆ ਹੁੰਦੇ ਹਨ।ਸਟੇਜ਼ ਜਾਂ ਰੈਂਪ ਉਪਰ ਪ੍ਰਦਰਸ਼ਨ ਬੱਚਿਆਂ ਨੂੰ ਸੰਭਾਵੀ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪ੍ਰਦਾਨ ਕਰਦਾ ਹੈ।ਪ੍ਰਿੰਸੀਪਲ ਸੂਦ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਮੁਕਾਬਲਿਆਂ ‘ਚ ਸ੍ਰੀਮਤੀ ਸੋਨੀਆ ਰਾਣੀ ਅਤੇ ਸ੍ਰੀਮਤੀ ਮਧੁ ਗੋਇਲ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਤੋਂ ਬਾਅਦ ਬੱਚਿਆ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਵੰਡੇ ਗਏ।ਬੇਬੀ ਮਹਿਤਾਬ ਕੌਰ, ਮਹਿਕ ਵਰਮਾ ਅਤੇ ਪ੍ਰਿਆਨਸ਼ੀ ਨੂੰ ਡਾਂਸ ਲਈ, ਮਾਨਾਵਜੋਤ ਸਿੰਘ, ਨਵਿਆ, ਐਰਿਕਦੀਪ ਸਿੰਘ ਨੂੰ ਪੋਇਮ ਰੀਸਾਈਟੇਸ਼ਨ ਲਈ, ਸਕਸ਼ਮ ਗਰਗ, ਦਕਸ਼ੂ ਤੇ ਪਰੀਸ਼ੂ ਨੂੰ ਮਾਡਲਿੰਗ ਲਈ, ਪੀਹੂ, ਗੁਰਮਨਪ੍ਰੀਤ, ਸੇਜ਼ਲ, ਦੇਵਿੰਦਰ ਨੂੰ ਰੈਂਪ ਵਾਕ ਵਿਦ ਮਦਰਜ਼ ਲਈ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਮਿਊਜ਼ੀਕਲ ਚੇਅਰ ਦੇ ਜੇਤੂ ਰਹੇ ਦੇਵਿੰਦਰ ਸਿੰਘ ਦੇ ਮਾਤਾ ਹਰਪ੍ਰੀਤ ਕੌਰ ਨੂੰ ਵਿਸ਼ੇਸ਼ ਪੁਰਸਕਾਰ ਅਤੇ ਸਕੂਲ ਮੈਨੇਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਨਵੀਨ ਗੋਇਲ, ਤਨੀਸ਼ਾ ਗੋਇਲ, ਪ੍ਰਾਪਤੀ ਗੋਇਲ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …