Saturday, May 25, 2024

ਟਰੈਫਿਕ ਐਜੂਕੇਸ਼ਨ ਸੈਲ ਨੇ ਸਕੂਲੀ ਵੈਨ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ ਹੇਠ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਸਪਰਿੰਗ ਡੇਲ ਸਕੂਲ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਿਖੇ ਸਕੂਲ ਬੱਸ ਦੇ ਡਰਾਈਵਰਾਂ ਨਾਲ ਟਰੈਫਿਕ ਸੈਮੀਨਾਰ ਕੀਤਾ ਅਤੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ ਅਤੇ ਸਕੂਲੀ ਵੈਨ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ।ਉਨਾਂ ਸਕੂਲੀ ਵੈਨਾਂ ਵਿੱਚ ਫਸਟ ਏਡ ਕਿੱਟਾਂ ਅਤੇ ਗੈਸ ਬੁਝਾਊ ਜੰਤਰ ਚੈਕ ਕੀਤੇ।ਬੱਸ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਾ, ਸਪੀਡ ਗਵਰਨਰ ਚੈਕ ਕੀਤੇ, ਹੈਲਪਰ ਨੂੰ ਦੱਸਿਆ ਗਿਆ ਕਿ ਬੱਚੇ ਨੂੰ ਹਮੇਸ਼ਾਂ ਧਿਆਨ ਨਾਲ ਬੱਸ ਵਿੱਚ ਚੜਾਉਣਾ ਅਤੇ ਉਤਾਰਨਾ ਹੈ।ਉਹਨਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣਾ ਜਰੂਰੀ ਦੱਸਿਆ ਗਿਆ। ਦਲਜੀਤ ਸਿੰਘ ਕੋਹਲੀ ਐਨ.ਜੀ.ਓ ਹਰਿਆਵਲ ਪੰਜਾਬ ਵਲੋਂ ‘ਇਕ ਪੇੜ ਦੇਸ਼ ਕੇ ਨਾਮ’ ਦਾ ਸੰਦੇਸ਼ ਦਿੱਤਾ ਗਿਆ।
ਪ੍ਰਿੰਸੀਪਲ ਰਾਜੀਵ ਕੂਨਰ ਸ਼ਰਮਾ, ਜਸਮਿੰਦਰ ਸਿੰਘ ਭਿੰਡਰ ਟਰਾਂਸਪੋਰਟ ਕੋਆਡੀਨੇਟਰ, ਰਵੀ ਕਾਲੀਆ ਸਕੂਲ ਐਡਮਿਨਿਸਟਰੇਟਰ ਹਾਜ਼ਰ ਸਨ।ਬੱਸ ਸਟੈਂਡ ਏਰੀਆ ਅੰਮ੍ਰਿਤਸਰ ਵਿਖੇ ਆਟੋ ਰਿਕਸ਼ਾ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ ਉਹਨਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਅਤੇ ਇਕ ਲੇਨ ਵਿੱਚ ਚੱਲਣ ਲਈ ਕਿਹਾ ਅਤੇ ਸਵਾਰੀ ਨੂੰ ਹਮੇਸ਼ਾਂ ਖੱਬੇ ਪਾਸੇ ਉਤਾਰਨ ‘ਤੇ ਖੱਬੇ ਪਾਸਿਓਂ ਹੀ ਚੜਾਉਣ ਲਈ ਕਿਹਾ।ਉਹਨਾਂ ਨੂੰ ਟਰੈਫਿਕ ਨਿਯਮਾਂ ਨੂੰ ਫੋਲੋ ਕਰਨ ਲਈ ਪ੍ਰੇਰਿਤ ਵੀ ਕੀਤਾ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …