Friday, June 21, 2024

12 ਜਿਲ੍ਹਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਟ੍ਰੇਨਿੰਗ 12 ਤੋਂ 16 ਫਰਵਰੀ ਤੱਕ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 12 ਫਰਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਨਿਯੁੱਕਤ ਵਾਈ.ਪੀ ਸਿੰਘ, ਮਿਸ ਗੀਤਾ ਚੌਬੇ ਅਤੇ ਪ੍ਰਵਾਸ ਜੈਨ (ਨੈਸ਼ਨਲ ਮਾਸਟਰ ਟਰੇਨਰ) ਵਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਸਰਟੀਫਿਕੇਟ ਪ੍ਰੋਗਰਾਮ ਤਹਿਤ ਲੋਕ ਸਭਾ 2024 ਸਬੰਧੀ ਟ੍ਰੇਨਿੰਗ ਦਿੱਤੀ ਗਈ।
ਡਿਪਟੀ ਕਸਿਮਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੇ 12 ਜਿਲਿਆਂ ਦੇ ਜਿਲ੍ਹਾ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਮੋਗਾ, ਫਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ, ਫਾਜਿਲਕਾ ਅਤੇ ਫਰੀਦਕੋਟ ਵਿੱਚ ਪੈਂਦੇ ਅਸੈਂਬਲੀ ਖੇਤਰ ਦੇ 59 ਸਹਾਇਕ ਰਿਟਰਨਿੰਗ ਅਫ਼ਸਰਾਂ ਦੀ 5 ਦਿਨਾ ਦੀ ਟ੍ਰੇੇਨਿੰਗ 12 ਤੋਂ 16 ਫਰਵਰੀ 2024 ਤੱਕ ਕਾਨਫਰੰਸ ਹਾਲ ਗੁਰੂ ਨਾਨਕ ਭਵਨ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਵਿਖੇ ਸਵੇਰੇ 10-00 ਵਜੇ ਤੋਂ ਸ਼ਾਮ 05-00 ਵਜੇ ਤੱਕ ਕਰਵਾਈ ਜਾ ਰਹੀ ਹੈ।
ਅੱਜ ਪਹਿਲੇ ਦਿਨ ਦੀ ਟ੍ਰੇਨਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕੁਆਲੀਫਿਕੇਸ਼ਨ ਐਂਡ ਡਿਸਕੁਆਲੀਫਿਕੇਸ਼ਨ, ਨੌਮੀਨੇਸ਼ਨ, ਈ-ਰੋਲ ਅਤੇ ਪੋਸਟਲ ਬੈਲਟ ਪੇਪਰ ਬਾਰ 13 ਫਰਵਰੀ 2024 ਨੂੰ ਸਕਰੂਟਨੀ ਆਫ ਨੌਮੀਨੇਸ਼ਨ, ਵਿਦਡਰਾਵਲ ਆਫ ਕੈਂਡੀਡੇਟ ਐਂਡ ਅਲਾਟਮੈਂਟ ਆਫ ਸਿੰਬਲ, ਈ.ਵੀ.ਐਮਜ ਵੀ.ਵੀ.ਪੈਟ ਐਡਮਿਨਸਟਰੇਟਿਵ ਅਤੇ ਈ.ਵੀ.ਐਮਜ ਵੀ.ਵੀ.ਪੈਟ ਹੈਂਡਜ਼ ਆਨ ਬਾਰੇ, 14 ਫਰਵਰੀ 2024 ਨੂੰ ਡਿਸਟ੍ਰਿਕ ਇਲੈਕਸ਼ਨ ਮੈਨੇਜਮੈਂਟ ਪਲਾਨ, ਪੋਲਿੰਗ ਪਾਰਟੀ ਐਂਡ ਪੋਲ ਡੇਅ ਅਰੇਂਜਮੈਂਟ ਇੰਕਲੂਡਿੰਗ ਪੋਲਿੰਗ ਸਟੇਸ਼ਨਜ਼, ਕਾਉਟਿੰਗ ਐਂਡ ਡੈਕਲਾਰੇਸ਼ਨ ਆਫ ਰਿਜਲਟ, ਈ.ਟੀ.ਪੀ.ਬੀ.ਐਸ ਬਾਰੇ, 15 ਫਰਵਰੀ 2024 ਨੂੰ ਐਕਸਪੈਂਡੀਚਰ ਮੋਨੀਟਰਿੰਗ, ਮਾਡਲ ਕੋਡ ਆਫ ਕਡੰਕਟ, ਆਈ.ਈ. ਐਪਲੀਕੇਸ਼ਨ (ਇੰਨਕਲੂਡਿੰਗ ਨੌਮੀਨੇਸ਼ਨ, ਪਰਮਿੰਸ਼ਨ, ਪੋਲ ਡੇਅ, ਕਾਉਟਿੰਗ ਆਦਿ) ਅਤੇ ਈ.ਆਰ.ਓ. ਨੈਟ, ਸਰਵਿਸ ਵੋਟਰ ਪੋਰਟਲ, ਈ.ਐਮ.ਐਸ, ਐਨਜੀ.ਆਰ.ਐਸ, ਅਬਜਰਵਰ ਪੋਰਟਲ ਬਾਰੇ ਅਤੇ 16 ਫਰਵਰੀ 2024 ਨੂੰ ਪੇਡ ਨਿਊਜ ਐਂਡ ਐਮ.ਸੀ.ਐਮ.ਸੀ, ਵਲਨਰਏਬਿਲਟੀ ਮੈਪਿੰਗ, ਸਵੀਪ ਐਂਡ ਈਵੈਲੂਏਸ਼ਨ ਦੇ ਵਿਸ਼ਿਆ ਸਬੰਧੀ ਟਰੇਨਿੰਗ ਕਰਵਾਈ ਜਾਵੇਗੀ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …