ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਅੰਤਰ-ਕਾਲਜ ਮੁਕਾਬਲਿਆਂ ਵਾਲਾ ਸਾਹਿਤਕ ਉਤਸਵ ਲਿਟ-ਫੀਅਸਟਾ 2024 ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਵਜੋਂ ਜਲੰਧਰ ਤੋਂ ਪੁੱਜੇ ਸਹਾਇਕ ਕਮਿਸ਼ਨਰ ਟੈਕਸ ਰਜਮਨਦੀਪ ਕੌਰ ਨੇ ਕੀਤਾ।ਸ਼ਾਮ ਦੇ ਸ਼ੈਸਨ ‘ਚ ਕਾਲਜ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਅਤੇ ਅੰਗਰੇਜ਼ੀ ਵਿਭਾਗ ਮੁਖੀ ਪ੍ਰੋ: ਨਵਨੀਨ ਬਾਵਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਜਿਨ੍ਹਾਂ ਦਾ ਵਿਭਾਗ ਮੁਖੀ ਪ੍ਰੋ: ਸੁਪਨਿੰਦਰਜੀਤ ਕੌਰ ਨੇ ਪੌਦੇ ਭੇਂਟ ਕਰ ਕੇ ਰਸਮੀ ਤੌਰ ‘ਤੇ ਸਵਾਗਤ ਕਰਨ ਉਪਰੰਤ ਕਿਹਾ ਕਿ ਇਸ ਉਤਸਵ ‘ਚ ਕੁੱਲ 11 ਸੰਸਥਾਵਾਂ ਨੇ ਭਾਗ ਲਿਆ, ਜਿਨ੍ਹਾਂ ‘ਚ 2 ਯੂਨੀਵਰਸਿਟੀਆਂ ਅਤੇ ਵੱਖ-ਵੱਖ ਸ਼ਹਿਰਾਂ ਤੋਂ 9 ਕਾਲਜ ਸ਼ਾਮਲ ਸਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ‘ਚ ਆਤਮ ਵਿਸ਼ਵਾਸ਼ ਭਰਦੇ ਹਨ ਅਤੇ ਉਨ੍ਹਾਂ ਨੂੰ ਚੁਣੌਤੀਆਂ ਨਾਲ ਨਜਿੱਠਣਾ ਸਿਖਾਉਂਦੇ ਹਨ।ਰਜਮਨਦੀਪ ਨੇ ਵਿਦਿਆਰਥੀਆਂ ਨੂੰ ਅਸਫ਼ਲਤਾਵਾਂ ਨੂੰ ਸਫਲਤਾ ਦੇ ਮੀਲ ਪੱਥਰ ਬਣਾਉਣ ਦਾ ਸੰਦੇਸ਼ ਦਿੱਤਾ।ਉਨ੍ਹਾਂ ਨੇ ਅਨੁਸਾਸ਼ਨਤਾ, ਸਮੇਂ ਦੀ ਪਾਬੰਦੀ ਅਤੇ ਸੁਹਿਰਦਿਤਾ ਦਾ ਸਬਕਾ ਦਿੱਤਾ।ਵਿਭਾਗ ਦੇ ਵਿਦਿਆਰਥੀਆਂ ਵਲੋਂ ਸਾਅਦਤ ਹਸਨ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ‘ਤੇ ਅਧਾਰਿਤ ਨਾਟਕ ਦਾ ਮੰਚਨ ਕੀਤਾ ਗਿਆ।
ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ‘ਚੋਂ ਕਵਿਤਾ ਉਚਾਰਣ ‘ਚ ਡੀ.ਏ.ਵੀ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਸਾਹਿਤਕ ਦਿ੍ਰਸ਼ ਸਿਰਜਨਾ ਪੇਂਟਿਗ ‘ਚ ਖਾਲਸਾ ਕਾਲਜ ਅੰਮ੍ਰਿਤਸਰ, ਕੇ.ਐਮ.ਵੀ ਕਾਲਜ ਜਲੰਧਰ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਹਾਣੀ ਲੇਖਣ ‘ਚ ਕਾਲਜ ਨੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਨੇ ਦੂਜਾ ਅਤੇ ਸੰਤ ਸਿੰਘ ਸੁੱਖਾ ਸਿੰਘ ਕਾਮਰਸ ਕਾਲਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਾਹਿਤਕ ਪ੍ਰਸ਼ਨਤੋਰੀ ਮੁਕਾਬਲੇ ‘ਚ ਕਾਲਜ ਨੇ ਪਹਿਲਾ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਭਾਸ਼ਣ ਮੁਕਾਬਲੇ ‘ਚ ਐਚ.ਐਮ.ਵੀ ਕਾਲਜ ਜਲੰਧਰ, ਸੰਤ ਸਿੰਘ ਸੁੱਖਾ ਸਿੰਘ ਕਾਲਜ ਕਾਮਰਸ ਅੰਮ੍ਰਿਤਸਰ, ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਅੰਗਰੇਜੀ ਗੀਤ ‘ਚ ਕਾਲਜ ਨੇ ਪਹਿਲਾ ਡੀ.ਏ.ਵੀ ਅੰਮਿ੍ਰਤਸਰ ਦੂਜਾ ਅਤੇ ਕੇ.ਐਮ.ਵੀ ਕਾਲਜ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ।ਸਾਹਿਤਕ ਫੈਂਸੀ ਡਰੈਸ ਨਤੀਜਿਆਂ ‘ਚ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ, ਕੇ.ਐਮ.ਵੀ ਕਾਲਜ ਜਲੰਧਰ ਅਤੇ ਕਾਲਜ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਮੁਕਾਬਲਿਆਂ *ਚ ਆਵਰ ਆਲ ਚੈਂਪੀਅਨ ਟਰਾਫੀ ਡੀ.ਏ.ਵੀ ਕਾਲਜ ਨੇ ਜਿੱਤੀ, ਜਦਕਿ ਦੂਜਾ ਸਥਾਨ ਐਚ.ਐਮ.ਵੀ ਕਾਲਜ ਜਲੰਧਰ ਅਤੇ ਕੇ.ਐਮ.ਵੀ ਜਲੰਧਰ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ।ਪ੍ਰੋ: ਪ੍ਰਨੀਤ ਕੌਰ ਢਿੱਲੋ ਨੇ ਧੰਨਵਾਦ ਦਾ ਮਤਾ ਪਾਸ ਕੀਤਾ।
ਇਸ ਮੌਕੇ ਐਕਡਮਿਕ ਮਾਮਲੇ ਡੀਨ ਤਮਿਦਰ ਸਿੰਘ ਭਾਟੀਆ, ਰਜਿਸਟਰਾਰ ਡਾ. ਦਵਿੰਦਰ ਸਿੰਘ, ਪ੍ਰੋ. ਜਸਪ੍ਰੀਤ ਕੌਰ, ਡਾ. ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰ, ਪ੍ਰੋ. ਵਿਜੈ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਦਿਲਪ੍ਰੀਤ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਮਾਰਕਸ, ਪ੍ਰੋ: ਐਮ.ਪੀ ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਅਭਿਸ਼ੇਕ ਠਾਕੁਰ, ਪ੍ਰੋ: ਹਰਸ਼ ਸਲਾਰੀਆ ਆਦਿ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …