ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਨੇ ਐਸ.ਈ ਸੰਦੀਪ ਸਿੰਘ, ਐਕਸੀਅਨ ਰਾਜੀਵ ਵਾਸਲ,
ਐਸ.ਡੀ.ਓ ਗੁਰਪਾਲ, ਜੇ.ਈ ਅਰੁਣ, ਜੇ.ਈ ਬਾਗਬਾਨੀ ਯਾਦਵਿੰਦਰ ਅਤੇ ਰਘੂ ਨਾਲ ਜੌੜਾ ਫਾਟਕ ਨੇੜੇ 40 ਖੂਹ ਪਾਰਕ ਦਾ ਦੌਰਾ ਕੀਤਾ ਅਤੇ ਉਥੇ ਬਣੀਆਂ ਵੱਖ-ਵੱਖ ਇਮਾਰਤਾਂ ਦਾ ਜਾਇਜ਼ਾ ਲਿਆ।ਉਨ੍ਹਾਂ ਨੇ ਹੈਡ ਵਾਟਰ ਵਰਕਸ ਪਲਾਂਟ ਅਤੇ ਕਲੱਬ ਦੀ ਇਮਾਰਤ ਦੇ ਪੁਰਾਣੇ ਢਾਂਚੇ ਅਤੇ ਕਰਮਚਾਰੀਆਂ ਲਈ ਬਣੇ ਕੁਆਰਟਰਾਂ ਦਾ ਵੀ ਦੌਰਾ ਵੀ ਕੀਤਾ।
ਅੱਜ ਮੀਡੀਆ ਨੂੰ ਜਾਰੀ ਬਿਆਨ ਵਿੱਚ ਉਨਾਂ ਦੱਸਿਆ ਕਿ ਇਸ ਸਮੇਂ ਨਗਰ ਨਿਗਮ ਅਧੀਨ ਸ਼ਹਿਰ ਵਿੱਚ 4 ਪ੍ਰਮੁੱਖ ਪਾਰਕ ਰਾਮ ਬਾਗ (ਕੰਪਨੀ ਬਾਗ), ਸਕੱਤਰੀ ਬਾਗ, ਗੋਲ ਬਾਗ ਅਤੇ 40 ਖੂਹ ਪਾਰਕ ਹਨ।ਹੋਰਨਾਂ ਦੇ ਮੁਕਾਬਲੇ 40 ਖੂਹ ਪਾਰਕ ਖੇਤਰ ਵਿਕਾਸ ਦੀ ਘਾਟ ਕਾਰਨ ਅਣਗੌਲਿਆ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਜਦੋਂ ਵੀ ਇਸ ਖੇਤਰ ਦਾ ਵਿਕਾਸ ਹੋਇਆ ਤਾਂ ਕੁੱਝ ਸ਼ਰਾਰਤੀ ਅਨਸਰ ਸਾਰੇ ਕੀਮਤੀ ਬੁਨਿਆਦੀ ਢਾਂਚੇ ਨੂੰ ਚੋਰੀ ਕਰਕੇ ਲੈ ਗਏ।ਉਨਾਂ ਨੇ ਕਿਹਾ ਕਿ ਕੁੱਝ ਵਸਨੀਕ ਵੀ ਉਥੇ ਘੁੰਮਦੇ ਹੋਏ ਮਿਲੇ ਸਨ, ਜੋ ਇਥੇ ਰੋਜ਼ਾਨਾ ਹੁੰਦੀਆਂ ਚੋਰੀਆਂ ਦੇ ਮੱਦੇਨਜ਼ਰ ਇਲਾਕੇ ਦੀ ਸੁਰੱਖਿਆ ਅਤੇ ਢੁੱਕਵੀਂ ਕੰਡਿਆਲੀ ਤਾਰ ਲਗਾਉਣ ਦੀ ਮੰਗ ਕਰ ਰਹੇ ਸਨ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਗਬਾਨੀ ਅਤੇ ਸਿਵਲ ਵਿਭਾਗ ਨੂੰ ਇੱਕ ਪ੍ਰੋਜੈਕਟ ਉਲੀਕਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ 40 ਖੂਹ ਪਾਰਕ ਖੇਤਰ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਨਵਾਂ ਰੂਪ ਦੇ ਕੇ ਸਥਾਨਕ ਨਿਵਾਸੀਆਂ ਨੂੰ ਸੌਂਪਿਆ ਜਾ ਸਕੇ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media